Punjab

ਸੰਗਰੂਰ ਦੇ ਵਿਦਿਆਰਥੀ ਨੇ ਬਣਾਈ 180 ਡਿਗਰੀ ਤੱਕ ਘੁੰਮਣ ਵਾਲੀ 'ਸਮਾਰਟ ਕਾਰ'Punjabkesari TV

5 years ago

ਜੇਕਰ ਦਿਲ ਵਿਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ.... ਇਸ ਗੱਲ ਨੂੰ ਸੱਚ ਸਾਬਤ ਕਰ ਦਿਖਾਇਆ ਹੈ....ਸੰਗਰੂਰ ਦੇ ਬੀ. ਟੈਕ ਦੇ ਵਿਦਿਆਰਥੀ ਜਸਵੀਰ ਸਿੰਘ ਨੇ.... ਜਸਵੀਰ ਨੇ ਗਰੀਬੀ ਤੇ ਮੁਸ਼ਕਿਲਾਂ ਦੇ ਦੌਰ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਇਕ ਅਜਿਹੀ ਸਮਾਰਟ ਕਾਰ ਬਣਾਈ ਹੈ....ਜੋ ਭੀੜ-ਭਾੜ ਵਾਲੀਆਂ ਤੰਗ ਗਲੀਆਂ ਵਿਚ ਵੀ 180 ਡਿਗਰੀ ਤੱਕ ਆਸਾਨੀ ਨਾਲ ਘੁੰਮ ਸਕਦੀ ਹੈ.... ਇਸ ਕਾਰ ਵਿਚ ਇਕ ਹਾਈਡ੍ਰੋਲਿਕ ਜੈਕ ਲਗਾਇਆ ਗਿਆ ਹੈ.... ਜਿਸ ਨੂੰ ਦਬਾਉਣ ਨਾਲ ਇਹ ਕਾਰ ਜੈੱਕ ਉੱਪਰ ਹੋ ਜਾਂਦੀ ਹੈ ਅਤੇ ਇਸ ਨੂੰ ਕਿਸੀ ਵੀ ਦਿਸ਼ਾ ਵਿਚ ਆਸਾਨੀ ਨਾਲ ਘੁੰਮਾਇਆ ਜਾ ਸਕਦਾ ਹੈ....ਛੋਟੇ ਸਾਈਜ਼ ਦੀ ਇਸ ਕਾਰ ਵਿਚ ਆਸਾਨੀ ਨਾਲ ਚਾਰ ਲੋਕ ਸਵਾਰ ਹੋ ਸਕਦੇ ਹਨ.... ਤੇ ਜਦੋਂ ਇਹ ਕਾਰ ਸੜਕਾਂ 'ਤੇ ਨਿਕਲਦੀ ਹੈ ਤਾਂ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ....