Punjab

ਕਹਿਰ ਬਣ ਕੇ ਵਰ੍ਹਿਆ ਮੀਂਹ, ਛੱਤ ਡਿੱਗਣ ਨਾਲ ਦੋ ਜੀਆਂ ਦੀ ਮੌਤPunjabkesari TV

5 years ago

ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਤੋਂ ਆ ਰਹੀ ਐ, ਜਿਥੇ ਮੀਂਹ ਕਾਰਨ ਇਕ ਮਕਾਨ ਦੀ  ਛੱਤ ਡਿੱਗ ਪਈ ਤੇ ਮਲਬੇ ਹੇਠ ਦੱਬੇ ਜਾਣ ਨਾਲ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ...ਹਾਦਸਾ ਰਾਤ ਕਰੀਬ 2 ਵਜੇ ਵਾਪਰਿਆ....ਜਦੋਂ ਪਰਿਵਾਰ ਦੇ 7 ਜੀਅ ਮਕਾਨ ਦੇ ਅੰਦਰ ਸੁੱਤੇ ਪਏ ਸਨ... ਮਲਬੇ ਹੇਠ ਦੱਬੇ ਜਾਣ ਨਾਲ 7 ਸਾਲਾ ਲੜਕੇ ਤੇ 9 ਸਾਲ ਦੀ ਲੜਕੀ ਦੀ ਮੌਤ ਹੋ ਗਈ...ਜਦਕਿ ਬਾਕੀ 5 ਜੀਅ ਜ਼ਖ਼ਮੀ ਹੋ ਗਏ...ਦੱਸਿਆ ਜਾ ਰਿਹਾ ਐ ਕਿ ਮਕਾਨ ਕਾਫੀ ਖਸਤਾ ਹਾਲਤ 'ਚ ਸੀ ...ਤੇ ਬਾਲੇ ਵੀ ਕਾਫੀ ਪੁਰਾਣੇ ਹੋ ਚੁੱਕੇ ਸਨ...ਜੋ ਲਗਾਤਾਰ ਪੈ ਰਹੇ ਮੀਂਹ ਦੀ ਮਾਰ ਨਹੀਂ ਝੱਲ ਸਕੇ... ਹਾਦਸੇ ਦਾ ਪਤਾ ਲੱਗਦੇ ਹੀ ਇਕੱਠੇ ਹੋਏ ਮੁਹੱਲੇ ਵਾਲਿਆਂ ਨੇ ਸਲਾਰੇ ਜੀਆਂ ਨੂੰ ਮਲਬੇ ਹੇਠੋਂ ਕੱਢਿਆ... ਤੇ ਜ਼ਖ਼ਮੀਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ...