Punjab

ਘੰਟੇ ਦੇ ਮੀਂਹ ਨਾਲ ਸੁਲਤਾਨਪੁਰ ਲੋਧੀ 'ਪਾਣੀ-ਪਾਣੀ', ਲੁਧਿਆਣਾ 'ਚ 'ਨਹਿਰਾਂ' ਬਣੀਆਂ ਸੜਕਾਂPunjabkesari TV

5 years ago

ਤਸਵੀਰਾਂ ਇਤਿਹਾਸਕ ਕਸਬਾ ਸੁਲਤਾਨਪੁਰ ਲੋਧੀ ਤੇ ਉਦਯੋਗਿਕ ਸ਼ਹਿਰ ਲੁਧਿਆਣਾ ਦੀਆਂ ਨੇ, ਜਿਥੇ ਘੰਟੇ ਦੀ ਬਾਰਿਸ਼ ਨੇ ਪੂਰੇ ਇਲਾਕੇ ਨੂੰ ਜਲਥਲ ਕਰ ਦਿੱਤਾ...ਸ਼ਾਇਦ ਹੀ ਕੋਈ ਸੜਕ ਜਾਂ ਬਾਜ਼ਾਰ ਹੋਵੇਗਾ, ਜਿਥੇ ਮੀਂਹ ਦਾ ਪਾਣੀ ਨਾ ਭਰਿਆ ਹੋਵੇ... ਇਥੋਂ ਤੱਕ ਕਿ ਕਈ ਦੁਕਾਨਾਂ ਦੇ ਅੰਦਰ ਤੱਕ ਪਾਣੀ ਭਰ ਗਿਆ...ਹਰ ਗਲੀ-ਕੂਚੇ 'ਚ ਖੜ੍ਹੇ ਮੀਂਹ ਦੇ ਪਾਣੀ ਕਾਰਣ ਰਾਹਗੀਰਾਂ ਨੂੰ ਜਿਥੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ... ਉਥੇ ਹੀ ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ...