Punjab

ਅਮਰੀਕਾ ਜਾਣ ਲਈ ਪੰਜਾਬੀਆਂ ਦਾ ਨਵਾਂ ਤਰੀਕਾ, ਦੇਖ ਕੇ ਹੈਰਾਨ ਰਹਿ ਗਈ ਵਿਦੇਸ਼ ਮੰਤਰੀPunjabkesari TV

5 years ago

ਅਮਰੀਕਾ ਜਾਣ ਲਈ ਪੰਜਾਬੀਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ.... ਜਿਸ ਨੂੰ ਦੇਖ ਕੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਵੀ ਹੈਰਾਨ ਰਹਿ ਗਏ....  ਵਿਦੇਸ਼ ਮੰਤਰੀ ਮੁਤਾਬਕ ਇਕ ਨਵਾਂ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ.... ਜਿਸ ਅਧੀਨ ਫਰਜ਼ੀ ਟਰੈਵਲ ਏਜੰਟ ਭਾਰਤੀਆਂ ਨੂੰ ਸ਼ਰਨਾਰਥੀ ਬਣਾ ਕੇ ਅਮਰੀਕਾ ਭੇਜ ਰਹੇ ਨੇ...... ਵਿਦੇਸ਼ ਮੰਤਰੀ ਨੇ ਐੱਨ. ਆਰ. ਆਈ. ਵਿਆਹ, ਔਰਤਾਂ ਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ 'ਤੇ ਕਰਵਾਏ ਜਾ ਰਹੇ ਸਮਾਗਮ ਵਿਚ ਬੋਲ ਰਹੇ ਸਨ....ਉਨ੍ਹਾਂ ਕਿਹਾ ਕਿ ਬੀਤੇ ਸਾਲ 340 ਭਾਰਤੀਆਂ ਨੇ ਅਮਰੀਕਾ 'ਚ ਸ਼ਰਨ ਮੰਗੀ.... ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲੋਕ ਪੰਜਾਬ ਦੇ ਹਨ.... ਇਸ ਮਾਮਲੇ 'ਚ ਦੂਜੇ ਨੰਬਰ 'ਤੇ ਹਰਿਆਣਾ ਤੇ ਤੀਜੇ ਨੰਬਰ 'ਤੇ ਗੁਜਰਾਤ ਹੈ... ਸ਼ਰਨ ਲਈ ਅਪਲਾਈ ਕਰਨ ਵਾਲਿਆਂ 'ਚ ਜ਼ਿਆਦਾ ਤਰ 20-22 ਸਾਲ ਦੇ ਨੌਜਵਾਨ ਹੁੰਦੇ ਹਨ.... 
 

NEXT VIDEOS