Punjab

ਜਨਰਲ ਤੇ ਓਬੀਸੀ ਦਾ ਭਾਰਤ ਬੰਦ : ਪੰਜਾਬ 'ਚ ਬੰਦ ਨੂੰ ਮਿਲਿਆ-ਜੁਲਿਆ ਹੁੰਗਾਰਾPunjabkesari TV

6 years ago

2 ਅਪ੍ਰੈਲ ਨੂੰ ਦਲਿਤ ਭਾਈਚਾਰੇ ਦੇ ਬੰਦ ਤੋਂ ਬਾਅਦ ਮੰਗਲਵਾਰ ਨੂੰ ਜਨਰਲ ਤੇ ਓਬੀਸੀ ਕੈਟਾਗਰੀ ਵਲੋਂ ਭਾਰਤ ਬੰਦ ਦੇ ਸੱਦੇ ਦਾ ਪੰਜਾਬ 'ਚ ਮਿਲਿਆ ਜੁਲਿਆਅਸਰ ਵਿਖਾਈ ਦਿੱਤਾ....ਤਸਵੀਰਾਂ ਫਿਰੋਜ਼ਪੁਰ, ਸੰਗਰੂਰ, ਮੁਕਤਸਰ ਤੇ ਨਾਭਾ ਦੀਆਂ ਨੇ...ਫਿਰੋਜ਼ਪੁਰ 'ਚ ਜਿਥੇ ਸਕੂਲ, ਬੈਂਕ ਤੇ ਸਰਕਾਰੀ ਸੰਸਥਾਵਾਂ ਖੁੱਲ੍ਹੀਆਂ ਰਹੀਆਂ ਉਥੇ ਹੀ ਬਾਜ਼ਾਰ ਪੂਰਨ ਰੂਪ 'ਚ ਬੰਦ ਰਹੇ...ਇਸ ਦੌਰਾਨ ਦੁਕਾਨਾਂ ਬੰਦ ਕੀਤੇ ਜਾਣ ਨੂੰ ਲੈ ਕੇ ਇਕ ਜਗ੍ਹਾ ਪਥਰਾਅ ਤੇ ਭੰਨਤੋੜ ਵੀ ਹੋਈ...ਜਦਕਿ ਸੰਗਰੂਰ ਦੇ ਸ਼ਹਿਰਾਂ 'ਚ ਸਕੂਲ, ਬਾਜ਼ਾਰ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ...ਇਸ ਦੌਰਾਨ ਜਨਰਲ ਤੇ ਓਬੀਸੀ ਸੰਗਠਨਾਂ ਵਲੋਂ ਸ਼ਹਿਰਾਂ 'ਚ ਰੋਸ ਮਾਰਚ ਵੀ ਕੱਢਿਆ ਗਿਆ... ਉਧਰ ਮੁਕਤਸਰ 'ਚ ਵੀ ਬੰਦ ਦਾ ਪੂਰਨ ਅਸਰ ਵੇਖਣ ਨੂੰ ਮਿਲਿਆ...ਸਰਕਾਰੀ ਤੇ ਪ੍ਰਾਈਵੇਟ ਅਦਾਰੇ ਬੰਦ ਰਹੇ ਜਦਕਿ ਬੱਸ ਸੇਵਾਂ ਪਹਿਲਾਂ ਵਾਂਗ ਹੀ ਚਾਲੂ ਰਹੀ... ਗੱਲ ਕਰੀਏ ਨਾਭਾ ਦੀ ਤਾਂ ਇਥੇ ਵੀ ਬੰਦ ਦਾ ਪੂਰਨ ਅਸਰ ਵੇਖਣ ਨੂੰ ਮਿਲਿਆ ਨਾਭਾ ....ਰੋਸ ਰੈਲੀ ਕੱਢਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਐੱਸ ਡੀਐੱਮ ਨੂੰ ਮੰਗ ਪੱਤਰ ਸੌਂਪਿਆ....

NEXT VIDEOS