Punjab

ਸਹੁਰਿਆਂ ਦੇ ਤਿੰਨ ਮੰਜ਼ਿਲਾਂ ਘਰ ਦੇ ਬਾਹਰ ਬੱਚਿਆਂ ਸਮੇਤ ਧਰਨੇ 'ਤੇ ਬੈਠੀ ਨੂੰਹPunjabkesari TV

5 years ago

ਕਹਿੰਦੇ ਨੇ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ..... ਯਾਨੀ ਕਿ ਪੁੱਤਰ ਨਾਲੋਂ ਪੋਤਰੇ ਜ਼ਿਆਦਾ ਪਿਆਰੇ ਹੁੰਦੇ ਨੇ...... ਪਰ ਇੱਥੇ ਤਾਂ ਲੱਗਦਾ ਹੈ ਕਿ ਮੋਹ ਦੀਆਂ ਤੰਦਾਂ ਦੀ ਟੁੱਟ ਚੁੱਕੀਆਂ ਨੇ.... ਤਾਂ ਹੀ ਇਸ ਤਿੰਨ ਮੰਜ਼ਿਲਾਂ ਘਰ 'ਚ ਨੂੰਹ ਕੀ ਪੋਤਰਿਆਂ ਲਈ ਵੀ ਥਾਂ ਨਹੀਂ ਹੈ.....ਘਟਨਾ ਹੁਸ਼ਿਆਰਪੁਰ ਦੇ ਗੰਬੋਵਾਲ ਦੀ ਹੈ.... ਜਿੱਥੇ ਹਰਦੀਪ ਕੌਰ ਆਪਣੇ ਪੁੱਤਰਾਂ ਸਮੇਤ ਸਹੁਰਾ ਪਰਿਵਾਰ ਖਿਲਾਫ ਧਰਨੇ 'ਤੇ ਬੈਠ ਗਈ ਹੈ..... ਹਰਦੀਪ ਕੌਰ ਦਾ ਦੋਸ਼ ਹੈ ਕਿ ਪਤੀ ਦੀ ਮੌਤ ਤੋਂ ਬਾਅਦ  ਉਸ  ਦੀਆਂ ਨਨਾਣਾਂ ਤੇ ਸਹੁਰਿਆਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ....