Punjab

ਪੰਜਾਬੀ ਲੋਕ ਸਾਜਾਂ ਲਈ ਮੁਟਿਆਰ ਦਾ ਜਨੂੰਨPunjabkesari TV

5 years ago

ਪੰਜਾਬ ਦਾ ਲੋਕ ਸੰਗੀਤ ਜਿਥੇ ਆਪਣੀ ਹੌਂਦ ਕਾਇਮ ਰਖਣ ਲਈ ਜਧੋ-ਜਹਿਦ ਕਰ ਰਿਹਾ ਹੈ। ਉਥੇ ਹੀ ਅੰਮ੍ਰਿਤਸਰ ਦੀ ਇਕ ਮੁਟਿਆਰ ਅਜਿਹੀ ਵੀ ਹੈ ਜੋ ਪੰਜਾਬੀ ਲੋਕ ਸੰਗੀਤ ਦੇ ਸਾਜਾਂ ਨੂੰ ਸੰਭਾਲਣ 'ਚ ਅਹਿਮ ਯੋਗਦਾਨ ਪਾ ਰਹੀ ਹੈ। ਬਲਜੀਤ ਨੇ ਬੀ.ਏ ਦੇ ਨਾਲ ਨਾਲ ਐਮ.ਪੀ.ਏ. ਯਾਨਿ ਮਾਸਟਰਸ ਇਨ ਪਰਫੋਰਮਿੰਗ ਆਰਟਸ 'ਚ ਸੰਗੀਤ ਦੀ ਡਿਗਰੀ ਕੀਤੀ ਹੈ। ਤੇ ਉਹ ਚਿਮਟਾ, ਵੰਜਲੀ, ਬਬੀਹਾ, ਘੜਾ, ਢੋਲ ਅਤੇ ਇਸ ਤੋਂ ਅਲਾਵਾ ਕਈ ਲੋਕ ਸਾਜ ਵਜਾ ਲੈਂਦੀ ਹੈ।