Punjab

ਖਪਤਕਾਰਾਂ ਨੂੰ ਝਟਕਾ ਦੇਣ ਦੀ ਤਿਆਰੀ 'ਚ ਪਾਵਰਕਾਮ, ਟੈਕਸਾਂ ਦਾ ਵਧੇਗਾ ਭਾਰPunjabkesari TV

6 years ago

ਹੁਣ ਖਪਤਕਾਰਾਂ ਨੂੰ ਬਿਜਲੀ ਲਈ ਜੇਬ ਕੁਝ ਜ਼ਿਆਦਾ ਹੀ ਢਿੱਲੀ ਕਰਨੀ ਪੈ ਸਕਦੀ ਐ...ਜੀ ਹਾਂ,   ਪਾਵਰਕਾਮ, ਘਰੇਲੂ ਬਿਜਲੀ ਖਪਤਕਾਰਾਂ ਨੂੰ ਝਟਕਾ ਦੇਣ ਦੀ ਤਿਆਰੀ ਕਰੀ ਬੈਠਾ ਐ...ਇਹ ਝਟਕਾ ਐ 5 ਫਸਦੀ ਸਰਚਾਰਜ ਦਾ .....ਨਵੇਂ ਵਿੱਤੀ ਸਾਲ ਤੋਂ ਖਪਤਕਾਰਾਂ 'ਤੇ 25 ਫ਼ੀਸਦੀ ਟੈਕਸਾਂ ਦਾ ਭਾਰ ਵਧਣ ਜਾ ਰਿਹਾ ਐ ...ਏਨਾ ਹੀ ਨਹੀਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੀ ਨਵੀਂਆਂ ਬਿਜਲੀ ਦਰਾਂ ਦਾ ਐਲਾਨ ਕਰ ਸਕਦਾ ਐ... ਜਾਣਕਾਰੀ ਮੁਤਾਬਕ ਪਾਵਰਕਾਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦਰਾਂ 'ਚ 17 ਫੀਸਦੀ ਵਾਧੇ ਦੀ ਸਿਫਾਰਿਸ਼ ਕੀਤੀ ਹੋਈ ਐ...ਜਿਸ 'ਤੇ ਵਿਚਾਰ ਹੋ ਰਿਹਾ ਐ ....ਜੇਕਰ ਕਿਤੇ ਬਿਜਲੀ ਦਰਾਂ 'ਚ ਇਹ ਵਾਧਾ ਹੋ ਜਾਂਦਾ ਐ ਤਾਂ ਖਪਤਕਾਰਾਂ ਦਾ ਲੱਕ ਬੁਰੀ ਤਰ੍ਹਾਂ ਟੁੱਟ ਜਾਵੇਗਾ...

NEXT VIDEOS