Latest News

ਮਿੱਟੀ ਹੋਏ ਪੰਜਾਬੀਆਂ ਦੇ ਸੁਪਨੇ, ਹਰਿਆਣਾ 'ਚ ਫਿਰ ਮਿਲੇ ਪਾਸਪੋਰਟPunjabkesari TV

6 years ago

ਖੇਤਾਂ 'ਚ ਰੁਲ ਰਹੇ ਇਹ ਪਾਸਪੋਰਟ ਮਹਿਜ਼ ਕਾਗਜ਼ੀ ਦਸਤਾਵੇਜ਼ ਨਹੀਂ, ਸਗੋਂ ਸੁਨਹਿਰੀ ਭਵਿੱਖ ਦੀ ਆਸ ਲਾਈ ਬੈਠੇ ਲੋਕਾਂ ਦੇ ਖਿੰਡਰੇ ਹੋਏ ਸੁਪਨੇ ਨੇ... ਇਹ ਪਾਸਪੋਰਟ ਆਸ ਨੇ ਉਨ੍ਹਾਂ ਲੋਕਾਂ ਦੀ, ਜੋ ਵੀਜ਼ਾ ਕੰਪਨੀ ਦੇ ਧੋਖੇ ਦਾ ਸ਼ਿਕਾਰ ਹੋ ਚੁੱਕੇ ਨੇ... ਜਿਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਉਨ੍ਹਾਂ ਦੇ ਸੁਪਨੇ ਸਿਰਸਾ ਦੀ ਸਰਜ਼ਮੀਨ 'ਚ ਮਿੱਟੀ ਹੋ ਗਏ ਨੇ... ਜੀ ਹਾਂ, ਇਹ ਪਾਸਪੋਰਟ ਸਿਰਸਾ ਦੇ ਕਸਬਾ ਕਾਲਾਂਵਾਲੀ ਦੇ ਪਿੰਡ ਚਕੇਰੀਆਂ ਦੇ ਖੇਤਾਂ 'ਚੋਂ ਬਰਾਮਦ ਹੋਏ ਨੇ... ਉਹੀ ਪਿੰਡ ਚਕੇਰੀਆਂ, ਜਿਥੇ ਹਾਲੇ ਤਿੰਨ ਦਿਨ ਪਹਿਲਾਂ ਹੀ ਪਿੰਡ ਵਾਸੀਆਂ ਨੂੰ 258 ਪਾਸਪੋਰਟ ਬਰਾਮਦ ਹੋਏ ... ਤੇ ਜਿਨ੍ਹਾਂ ਲੋਕਾਂ ਦੇ ਇਹ ਪਾਸਪੋਰਟ ਨੇ, ਉਹ ਸਾਰੇ ਪੰਜਾਬ ਨਾਲ ਸੰਬੰਧਤ ਨੇ... ਇਸ ਗੱਲ ਦੀ ਚਰਚਾ ਹਾਲੇ ਠੰਡੀ ਵੀ ਨਹੀਂ ਪਈ ਸੀ ਕਿ ਹੁਣ ਫਿਰ ਮਿਲੇ 17 ਪਾਸਪੋਰਟਾਂ ਨੇ ਪਿੰਡ 'ਚ ਸਨਸਨੀ ਫੈਲਾ ਦਿੱਤੀ ਐ... ਮੌਕੇ 'ਤੇ ਪਹੁੰਚੀ ਪੁਲਸ ਨੇ ਪਾਸਪੋਰਟ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ...

NEXT VIDEOS

Column 'media_url' does not belong to table Table1.