Punjab

ਪੰਜਾਬ ਦੇ ਇਨ੍ਹਾਂ 10 ਸ਼ਹਿਰਾਂ 'ਚ ਘਰਾਂ ਦੇ ਬਾਹਰ ਵਾਹਨ ਖੜ੍ਹੇ ਕਰਨ 'ਤੇ ਭਰਨੀ ਪਵੇਗੀ ਫੀਸPunjabkesari TV

5 years ago

ਹੁਣ ਘਰਾਂ ਦੇ ਬਾਹਰ ਵਾਹਨ ਪਾਰਕ ਕਰਨ 'ਤੇ ਲੱਗੇਗੀ ਫੀਸ...... ਜੀ ਹਾਂ.....ਪੰਜਾਬ ਦੀਆਂ 10 ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰ ਹੇਠ ਆਉਣ ਵਾਲੇ ਖੇਤਰਾਂ 'ਚ ਘਰਾਂ ਦੇ ਬਾਹਰ ਕਾਰਾਂ ਪਾਰਕ ਕਰਨ 'ਤੇ ਫੀਸ ਦੇਣੀ ਪਵੇਗੀ... ਯਾਨੀ ਕਿ ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਮੋਹਾਲੀ, ਬਠਿੰਡਾ ਤੇ ਮੋਗਾ ਦੇ ਅਧੀਨ ਆਉਣ ਵਾਲੇ ਖੇਤਰਾਂ 'ਚ ਹੁਣ ਘਰਾਂ ਬਾਹਰ ਵਾਹਨ ਪਾਰਕ ਕਰਨ ਲਈ ਜੇਬ ਢਿੱਲੀ ਕਰਨੀ ਪਵੇਗੀ.....ਸਥਾਨਕ ਸਰਕਾਰਾਂ ਵਿਭਾਗ ਨੇ ਪਬਲਿਕ ਪਾਰਕਿੰਗ ਪਾਲਿਸੀ ਰਾਹੀਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ.... ਇਹ ਨੀਤੀ 31 ਅਗਸਤ ਤੋਂ ਲਾਗੂ ਹੋਵੇਗੀ.... ਇਸ ਨਵੀਂ ਨੀਤੀ ਮੁਤਾਬਕ ਦੁਕਾਨਦਾਰਾਂ, ਦਫਤਰਾਂ 'ਚ ਜਾਣ ਵਾਲਿਆਂ ਤੇ ਹੋਰਾਂ ਨੂੰ ਆਪਣੇ ਵਾਹਨ ਪਾਰਕਿੰਗ ਲਈ ਬਣੇ ਖੇਤਰ 'ਚ ਹੀ ਪਾਰਕ ਕਰਨੇ ਪੈਣਗੇ.....