Punjab

ਪਹਿਲਾਂ 'ਬੇਘਰ' ਕੀਤਾ ਤੇ ਹੁਣ ਨੌਕਰੀਓਂ ਕੱਢਿਆ ਗੁਲਾਬ ਸਿੰਘPunjabkesari TV

5 years ago

ਪਾਕਿਸਤਾਨ 'ਚ ਘੱਟ ਗਿਣਤੀ ਸਿੱਖਾਂ ਨਾਲ ਕਿਸ ਤਰ੍ਹਾਂ ਵਿਤਕਰਾ ਹੁੰਦਾ ਐ....ਉਸਦੀ ਉਦਾਹਰਨ ਐ ਗੁਲਾਬ ਸਿੰਘ ..... ਗੁਲਾਬ ਸਿੰਘ ਸ਼ਾਹੀਨ ਪਾਕਿਸਤਾਨ 'ਚ ਉਹ ਪਹਿਲਾ ਸਿੱਖ ਟਰੈਫਿਕ ਪੁਲਸ ਅਫ਼ਸਰ ਐ, ਜਿਸਨੂੰ ਪਿਛਲੇ ਮਹੀਨੇ ਪਹਿਲਾਂ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਗਿਆ ...ਤੇ ਹੁਣ ਉਸਨੂੰ ਨੌਕਰੀ ਤੋਂ ਵੀ ਹੱਥ ਧੋਣੇ ਪੈ ਗਏ ਨੇ... ਵਿਭਾਗ ਨੇ ਗੁਲਾਬ ਸਿੰਘ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਐ .... ਅਧਿਕਾਰੀ ਗੁਲਾਬ ਸਿੰਘ ਨੂੰ ਨੌਕਰੀ ਤੋਂ ਕੱਢਣ ਦਾ ਕਾਰਣ ਉਸਦੀ ਗੈਰਹਾਜ਼ਰੀ ਦੱਸ ਰਹੇ ਨੇ... ਕਿਹਾ ਜਾ ਰਿਹਾ ਐ ਕਿ ਗੁਲਾਬ ਸਿੰਘ ਕਰੀਬ 116 ਦਿਨਾਂ ਤੋਂ ਡਿਊਟੀ ਤੋਂ ਗ਼ੈਰ ਹਾਜ਼ਰ ਚੱਲ ਰਿਹਾ ਐ....ਜਦਕਿ ਇਸ ਬਾਰੇ ਉਸਨੇ ਅਧਿਕਾਰੀਆਂ ਨੂੰ ਕੋਈ ਸੂਚਨਾ ਨਹੀਂ ਦਿੱਤੀ ...ਇਲਜ਼ਾਮ ਇਹ ਵੀ ਐ ਕਿ ਉਹ ਵਰਦੀ ਦੇ ਜ਼ਾਬਤੇ ਦੀ ਵੀ ਪਾਲਣਾ ਨਹੀਂ ਸੀ ਕਰ ਰਿਹਾ ....ਪਾਕਿਸਤਾਨ ਮੀਡੀਆ 'ਚ ਖਬਰਾਂ ਨੇ ਕਿ 2006 ਵਿਚ ਜਦੋਂ ਗੁਲਾਬ ਸਿੰਘ ਦੀ ਨਿਯੁਕਤੀ ਹੋਈ ...ਉਦੋਂ ਤੋਂ ਹੀ ਉਹ ਵਿਵਾਦਾਂ 'ਚ ਘਿਰਿਆ ਹੋਇਆ ਸੀ ...