Punjab

ਲਾਲਚੀ ਸਹੁਰਿਆਂ ਨੇ ਨੂੰਹ ਦੇ ਮਾਰੀਆਂ ਗੋਲੀਆਂ, ਦੋ ਸਾਲ ਪਹਿਲਾਂ ਹੋਇਆ ਸੀ ਵਿਆਹPunjabkesari TV

5 years ago

ਹੱਥਾਂ 'ਚ ਚੂੜਾ ਤੇ ਕਫਨ 'ਚ ਲਾਸ਼...... ਇਹ ਦਰਦਨਾਕ ਤਸਵੀਰਾਂ ਪਿੰਡ ਨਵਾਂਸ਼ਹਿਰ ਦੇ ਪਿੰਡ ਠਠਿਆਲਾ ਬੇਟ ਦੀਆਂ ਨੇ... ਜਿੱਥੇ ਦਾਜ ਨੇ ਇਕ ਵਾਰ ਫਿਰ ਕਿਸੇ ਦੀ ਧੀ ਨਿਗਲ ਲਈ.... ਦਾਜ ਦੇ ਲਾਲਚੀ ਸੱਸ ਤੇ ਸਹੁਰੇ ਨੇ ਮੰਗਲਵਾਰ ਦੇਰ ਰਾਤ ਗੋਲੀਆਂ ਮਾਰ ਕੇ ਆਪਣੀ ਨੂੰਹ ਅਨੀਤਾ ਦਾ ਕਤਲ ਕਰ ਦਿੱਤਾ.....ਚੂੜੇ ਵਾਲੇ ਹੱਥ ਜ਼ਿੰਦਗੀ ਦੀ ਭੀਖ ਮੰਗਦੇ ਰਹੇ ਪਰ ਜ਼ਾਲਮਾਂ ਨੂੰ ਤਰਸ ਨਹੀਂ ਆਇਆ.... ਅਜੇ ਦੋ ਸਾਲ ਪਹਿਲਾਂ ਹੀ ਅਨੀਤਾ ਦਾ ਵਿਆਹ ਇਟਲੀ ਦੇ ਰਹਿਣ ਵਾਲੇ ਕਮਲ ਰਾਣਾ ਨਾਲ ਹੋਇਆ ਸੀ.... ਅਜੇ ਉਸ ਦਾ ਵਿਆਹ ਦਾ ਚਾਅ ਵੀ ਨਹੀਂ ਉਤਰਿਆ ਸੀ ਕਿ ਉਸ ਦੇ ਸਹੁਰਿਆ ਨੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ....ਕਈ ਵਾਰ ਝਗੜਾ ਹੋਇਆ ਅਤੇ ਨੌਬਤ ਤਲਾਕ ਤੱਕ ਪਹੁੰਚੀ ਪਰ ਹਰ ਵਾਰ ਰਾਜ਼ੀਨਾਮਾ ਕਰ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ..... ਪਰ ਆਖਰ ਇਸ ਕੋਸ਼ਿਸ਼ 'ਚ ਅਨੀਤਾ ਖੁਦ ਨਹੀਂ ਬਚਾ ਸਕੀ.... 

NEXT VIDEOS