Punjab

ਗੋਲਡ ਮੈਡਲਿਸਟ ਨਵਜੋਤ ਕੌਰ ਦਾ ਐੱਨ.ਆਰ.ਆਈ. ਵੱਲੋਂ ਸਨਮਾਨPunjabkesari TV

6 years ago

ਪਹਿਲਵਾਨ ਨਵਜੋਤ ਕੌਰ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਐ, ਨਵਜੋਤ ਕੌਰ ਦੀ ਇਸ ਇਤਿਹਾਸਿਕ ਜਿੱਤ 'ਤੇ ਜਲੰਧਰ 'ਚ ਉਸ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਕੁਸ਼ਤੀ ਐਸੋਸੀਏਸ਼ਨ ਤੇ ਐੱਨ.ਆਰ.ਆਈ. ਟੁੱਟ ਵੱਲੋਂ ਕਰਵਾਏ ਗਏ ਇਸ ਸਮਾਗਮ 'ਚ ਨਵਜੋਤ ਕੌਰ ਨੂੰ 51 ਹਜ਼ਾਰ ਰੁਪਏ ਤੇ 10 ਕਿਲੋ ਬਦਾਮਾਂ ਨਾਲ ਸਨਮਾਨਿਤ ਕੀਤਾ। ਰਣਜੀਤ ਸਿੰਘ ਟੁੱਟ ਨੇ ਕਿਹਾ ਕਿ ਨਵਜੋਤ ਕੌਰ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਐ,ਜਿਸ ਨੂੰ ਸਨਮਾਨਿਤ ਕਰ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਨੇ।