Punjab

ਮੇਲੇ 'ਚ ਵਿਛੜਿਆ ਪੁੱਤ ਲੰਬੇ ਵਿਛੋੜੇ ਬਾਅਦ ਮਾਂ ਨੂੰ ਮਿਲਿਆ, ਦੋਵੇਂ ਹੋਏ ਭਾਵੁਕPunjabkesari TV

6 years ago

ਛੇ ਸਾਲ ਦੀ ਲੰਬੀ ਜੁਦਾਈ ਤੋਂ ਬਾਅਦ ਮਾਂ-ਪੁੱਤ ਦੇ ਮਿਲਣ ਦਾ ਇਹ ਪਿਆਰ ਐ....ਲੰਬੇ ਵਿਛੋੜੇ ਤੋਂ ਬਾਅਦ ਮਿਲਣ 'ਤੇ ਮਾਂ-ਪੁੱਤ ਦੋਵੇਂ ਭਾਵੁਕ ਹੋ ਗਏ...ਗਲਵਕੜੀ ਪਾ ਕੇ ਦੋਵੇਂ ਨੇ ਇਕ-ਦੂਜੇ ਨੂੰ ਪਿਆਰ ਕੀਤਾ ਤੇ ਖੁਸ਼ੀ ਦੇ ਅੱਥਰੂ ਅੱਖਾਂ 'ਚੋਂ ਝਲਕ ਆਏ....ਦਸੰਬਰ 2012 'ਚ ਮਾਂ ਕੁਲਵੰਤ ਕੌਰ ਆਪਣੇ ਪੁੱਤ ਸੁਰਜੀਤ ਸਿੰਘ ਨਾਲ ਨਾਨਕ ਚੱਕ ਦਰਬਾਰ 'ਚ ਮੇਲਾ ਦੇਖਣ ਗਈ ਸੀ..ਮੇਲੇ 'ਚ ਫਿਲਮੀ ਅੰਦਾਜ 'ਚ ਸੁਰਜੀਤ ਮਾਂ ਤੋਂ ਵਿਛੜ ਗਿਆ...ਸੁਰਜੀਤ ਅਜਿਹਾ ਵਿਛੜਿਆ ਕਿ ਉਸ ਬਾਰੇ ਕੁਝ ਪਤਾ ਨਾ ਲੱਗ ਸਕਿਆ...ਉਸਨੂੰ ਲੱਭਣ 'ਚ ਜੁਟੀ ਹੋਈ ਪੁਲਸ ਦੀ ਮਿਹਨਤ ਆਖਰ ਰੰਗ ਲਿਆਈ ਤੇ ਸੁਰਜੀਤ ਨੂੰ ਜੰਮੂ ਤੋਂ ਲੱਭ ਕੇ ਉਸਦੀ ਵਿਧਵਾ ਮਾਂ ਨਾਲ ਮਿਲਵਾਇਆ..