Punjab

ਮੁੱਦਤਾਂ ਬਾਅਦ ਜੁੜਿਆ 'ਚਿੜੀਆਂ ਦਾ ਚੰਬਾ', ਬੁੱਢੀ ਉਮਰੇ ਮਿਲੀਆਂ ਬਚਪਨ ਦੀਆਂ ਸਹੇਲੀਆਂPunjabkesari TV

6 years ago

ਇਹ ਸੱਤਰਾਂ ਢੁੱਕਦੀਆਂ ਨੇ ਨਾਭਾ ਦੇ ਪਿੰਡ ਸਹੋਲੀ 'ਚ, ਜਿਥੇ ਦਹਾਕਿਆਂ ਬਾਅਦ ਚਿੜੀਆਂ ਦਾ ਚੰਬਾ ਮੁੜ ਇਕੱਠਾ ਹੋਇਆ....ਦੂਰ-ਨੇੜੇ ਵਿਆਹੀਆਂ ਪਿੰਡ ਦੀਆਂ ਧੀਆਂ ਨੂੰ ਇਕੱਠਾ ਹੋਣ ਦਾ ਸਬੱਬ ਦਿੱਤਾ ਨੌਜਵਾਨ ਏਕਤਾ ਕਲੱਬ ਤੇ ਪਿੰਡ ਦੀ ਪੰਚਾਇਤ ਨੇ...ਮੇਲਾ ਧੀਆਂ ਦਾ ਲਾ ਕੇ ਕਲੱਬ ਨੇ ਨਾ ਸਿਰਫ ਚਿਰਾਂ ਤੋਂ ਵਿਛੜੀਆਂ ਸਖੀਆਂ-ਸਹੇਲੀਆਂ ਨੂੰ ਮਿਲਾਇਆ, ਸਗੋਂ ਤੀਆਂ ਵਰਗਾ ਮਾਹੌਲ ਸਿਰਜ ਉਨ੍ਹਾਂ ਦਾ ਮਨਪ੍ਰਚਾਵਾ ਵੀ ਕੀਤਾ...ਖਾਸ ਗੱਲ ਇਹ ਰਹੀ ਕਿ ਪ੍ਰੋਗਾਰਮ ਦਾ ਉਦਘਾਟਨ ਪਿੰਡ ਦੀ ਬਜ਼ੁਰਗ ਧੀ ਵਲੋਂ ਕੀਤਾ ਗਿਆ...ਸਾਲਾਂ ਪਹਿਲਾਂ ਪਿੰਡ 'ਚੋਂ ਗਈਆਂ ਧੀਆਂ ਜੋ ਹੁਣ ਕਈ ਮੁਕਾਮ ਹਾਸਿਲ ਕਰ ਚੁਕੀਆਂ ਨੇ, ਵਾਪਸ ਪਿੰਡ ਦੀ ਜੂਹ 'ਚ ਕਦਮ ਰੱਖ ਕਾਫੀ ਖੁਸ਼ ਨਜ਼ਰ ਆਈਆਂ....