Punjab

ਹਸਪਤਾਲ 'ਚ ਮਰੀਜ਼ਾਂ 'ਤੇ ਹੋਇਆ ਜਾਨਲੇਵਾ ਹਮਲਾPunjabkesari TV

5 years ago

ਦੀਨਾਨਗਰ ਦੇ ਸਰਕਾਰੀ ਹਸਪਤਾਲ ਸਿੰਘੋਂਵਾਲ 'ਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਹਸਪਤਾਲ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਮਰੀਜ਼ਾਂ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਮਰੀਜ਼ਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਨਾਲ ਪੂਰਾ ਕਮਰਾ ਲਹੂ ਨਾਲ ਲਾਲ ਹੋ ਗਿਆ ਤੇ ਹਮਲਾਵਰਾਂ ਵੱਲੋਂ ਕਮਰੇ ਦੀ ਭੰਨਤੋੜ ਵੀ ਕੀਤੀ ਗਈ। ਜਦੋਂ ਇਹ ਹਮਲਾ ਹੋਇਆ ਤਾਂ ਡਿਊਟੀ 'ਤੇ ਤਾਇਨਾਤ ਡਾਕਟਰਾਂ, ਹੋਰ ਸਟਾਫ ਤੇ ਬਾਕੀ ਦੇ ਮਰੀਜ਼ਾਂ ਨੇ ਕਮਰਿਆਂ 'ਚ ਬੰਦ ਹੋ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਮੌਜੂਦ ਡਾਕਟਰਾਂ ਵੱਲੋਂ ਇਸ ਹਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ।  

NEXT VIDEOS