Punjab

ਵੇਖੋ, ਕਿਉਂ ਇਸ ਸਰਕਾਰੀ ਸਕੂਲ 'ਚ ਰਹਿ ਗਏ ਸਿਰਫ 5 ਬੱਚੇPunjabkesari TV

5 years ago

ਇਹ ਤਸਵੀਰਾਂ ਨੇ ਮਾਨਸਾ ਦੇ ਪਿੰਡ ਆਦਮਕੇ ਦੇ ਸਰਕਾਰੀ ਸਕੂਲ ਦੀਆਂ। ਸਕੂਲ ਦੀ ਇਮਾਰਤ ਬਿਲਕੁਲ ਖਸਤਾ ਹਾਲ ਹੈ। ਖਾਲੀ ਪਈਆਂ ਜਮਾਤਾਂ 'ਚ ਬੈਂਚ ਧੂੜ ਫੱਕ ਰਹੇ ਨੇ। ਕਮਰਿਆਂ 'ਚ ਗੰਦਗੀ ਦਾ ਆਲਮ ਹੈ। ਤੇ ਕਈ ਕਮਰਿਆਂ ਨੂੰ ਜਿੰਦਰੇ ਜੜੇ ਹੋਏ ਨੇ। ਦਰਅਸਲ ਇਕ ਸਮਾਂ ਸੀ ਜਦੋ ਇਸ ਸਕੂਲ 'ਚ 149 ਬੱਚੇ ਪੜਦੇ ਸਨ। ਪਰ ਹੁਣ ਇਥੇ ਸਿਰਫ 5 ਬੱਚੇ ਹੀ ਰਹਿ ਗਏ ਨੇ। ਜਿਸਦਾ ਮੁਖ ਕਾਰਨ ਹੈ ਅਧਿਆਪਕਾਂ ਦੀ ਘਾਟ। ਆਦਮਕੇ ਦੇ ਇਸ ਸਰਕਾਰੀ ਸਕੂਲ 'ਚ ਸਿਰਫ ਇਕ ਹੀ ਪੜਾਉਣ ਵਾਲਾ ਅਧਿਆਪਕ ਰਹਿ ਗਿਆ ਹੈ।

NEXT VIDEOS