Punjab

P.S.E.B. Result : ਮਾਲਵੇ ਦੀਆਂ ਕੁੜੀਆਂ ਦੀ ਬੱਲੇ-ਬੱਲੇPunjabkesari TV

6 years ago

ਫਰੀਦਕੋਟ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਮਨਦੀਪ ਕੌਰ ਨੇ ਪੀ.ਐਸ.ਈ.ਬੀ. ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ 'ਚ ਖੇਡ ਕੋਟੇ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਐ। ਜਿਸ ਤੋਂ ਬਾਅਦ ਮਨਦੀਪ ਦੇ ਸਕੂਲ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਮਨਦੀਪ ਕੌਰ ਨੇ 450 'ਚੋਂ 448 ਅੰਕ ਪ੍ਰਾਪਤ ਕਰ ਇਹ ਸਥਾਨ ਹਾਸਿਲ ਕੀਤਾ ਐ ਤੇ ਉਹ ਸਕੂਲ 'ਚ ਸਪੋਰਟਸ ਵਿੰਗ 'ਚ ਕਬੱਡੀ ਦੀ ਖਿਡਾਰਣ ਐ। ਜਿਲ੍ਹਾ ਸਿੱਖਿਆ ਅਫਸਰ ਬਲਜੀਤ ਕੌਰ ਨੇ ਕਿਹਾ ਕਿ ਮਨਦੀਪ ਨੇ ਤੀਜਾ ਸਥਾਨ ਪ੍ਰਾਪਤ ਕਰ ਫਰੀਦਕੋਟ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਐ।

NEXT VIDEOS