Punjab

ਅਮਰੀਕਾ ਦੇ ਹੋਟਲ 'ਚ ਗੋਲੀ ਮਾਰ ਕੇ ਭਾਰਤੀ ਵਿਦਿਆਰਥੀ ਦਾ ਕਤਲ, ਸੀਸੀਟੀਵੀ ਫੁਟੇਜ ਜਾਰੀPunjabkesari TV

5 years ago

ਅਮਰੀਕਾ 'ਚ ਇਕ ਵਾਰ ਫਿਰ ਭਾਰਤੀ ਵਿਦਿਆਰਥੀ ਦੀ ਮੌਤ ਦੀ ਖਬਰ ਆਈ ਹੈ.... ਅਮਰੀਕਾ ਦੇ ਕੰਸਾਸ ਸ਼ਹਿਰ 'ਚ ਸ਼ਨੀਵਾਰ ਸ਼ਾਮ ਨੂੰ ਇਕ ਰੈਸਤਰਾਂ 'ਚ ਚੋਰਾਂ ਨੇ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ...ਸ਼ਨੀਵਾਰ ਨੂੰ ਕੁਝ ਚੋਰ ਸ਼ਹਿਰ ਦੇ ਪ੍ਰੋਸਪੇਕਟਸ ਐਵਨਿਊ ਸਥਿਤ ਇਕ ਰੈਸਤਰਾਂ 'ਚ ਦਾਖਲ ਹੋਏ.... ਇਸ ਦੌਰਾਨ ਇਕ ਚੋਰ ਨੇ ਗੰਨ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ.... ਰੈਸਤਰਾਂ 'ਚ ਮੌਜੂਦ ਸਾਰੇ ਲੋਕ ਗੰਨ ਦੇਖ ਕੇ ਛਿਪਣ ਲੱਗੇ ਪਰ ਸ਼ਰਤ ਕੋਪੂ ਡਰ ਦੇ ਮਾਰੇ ਉੱਥੋਂ ਭੱਜਣ ਲੱਗਾ... ਜਿਸ ਦੌਰਾਨ ਚੋਰੀ ਕਰਨ ਆਏ ਵਿਅਕਤੀ ਨੇ ਉਸ ਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ.... ਪੁਲਸ ਨੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਜਾਰੀ ਕਰ ਦਿੱਤੀ ਹੈ..... ਪੁਲਸ ਨੇ ਚੋਰਾਂ 'ਤੇ 10000 ਡਾਲਰ ਕਰੀਬ 7 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ.....