PUNJAB 2020

ਬਾਬੇ ਨਾਨਕ ਦੀ ਬਾਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਰਵਾਨਾPunjabkesari TV

2 years ago

ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਰੂਪੀ ਵਿਸ਼ਾਲ ਨਗਰ ਕੀਰਤਨ ਸ਼ਨੀਵਾਰ ਨੂੰ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਰਵਾਨਾ ਹੋਇਆ...ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਇਸ ਨਗਰ ਕੀਰਤਨ 'ਚ ਵੱਡੀ ਤਦਾਦ 'ਚ ਸੰਗਤਾਂ ਨੇ ਹਾਜਰੀ ਭਰੀ...ਨਗਰ ਕੀਰਤਨ 'ਚ ਸਕੂਲੀ ਬੱਚਿਆਂ,ਬਜ਼ੁਰਗਾਂ,ਨੌਜਵਾਨਾਂ ਨੇ ਜਿਥੇ ਗਤਕਾ ਦੇ ਕਰਤਬ ਦਿਖਾਏ...ਉਥੇ ਹੀ ਪੰਜਾਬ ਪੁਲਸ ਦੇ ਜਵਾਨਾਂ ਨੇ ਵੀ ਗੁਰੂ ਸਾਹਿਬ ਦੀ ਬਾਰਾਤ ਨੂੰ ਸਲਾਮੀ ਦਿੱਤੀ। ਬਟਾਲਾ ਸਥਿਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੁਖਜਿੰਦਰਪਾਲ ਸਿੰਘ ਨੇ ਇਸ ਸ਼ੁੱਭ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ।।