Punjab

Nabha ਦਾ ਇਹ Sarkari School ਪ੍ਰਾਈਵੇਟ ਸਕੂਲਾਂ ਨੂੰ ਪਾਉਂਦਾ ਹੈ ਮਾਤPunjabkesari TV

5 years ago

ਸਰਕਾਰੀ ਸਕੂਲਾਂ 'ਚ ਮਾਪੇ ਸਿਰਫ ਇਸੇ ਲਈ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਗੁਰੇਜ਼ ਕਰਦੇ ਨੇ, ਕਿਉਂਕਿ ਸਰਕਾਰੀ ਸਕੂਲਾਂ 'ਚ ਵਧੀਆ ਸਹੂਲਤਾਂ ਨਹੀਂ ਮਿਲਦੀਆਂ.. ਪਰ ਨਾਭਾ ਦੇ ਸਰਕਾਰੀ ਮਾਡਲ ਹਾਈ ਸਕੂਲ ਨੇ ਸਰਕਾਰੀ ਸਕੂਲਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਐ ਤੇ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਿਹਾ ਹੈ। ਇਸ ਸਰਕਾਰੀ ਸਕੂਲ ਦਾ ਢਾਂਚਾ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਐ, ਰਵੇ ਵੀ ਕਿਉਂ ਨਾ..ਸਕੂਲ ਦੇ ਅੰਦਰ ਦਾ ਨਜ਼ਾਰਾ ਹੈ ਹੀ ਇੰਨਾ ਜ਼ਿਆਦਾ ਸ਼ਾਨਦਾਰ । ਤਸਵੀਰਾਂ ਸਕੂਲ ਦੇ ਅੰਦਰ ਦੀਆਂ ਨੇ, ਜਿੱਥੇ ਦੀਵਾਰਾਂ 'ਤੇ ਬਣੀਆਂ ਖੂਬਸੂਰਤ ਪੇਂਟਿੰਗਸ ਸਭ ਦਾ ਮਨ ਮੋਹ ਰਹੀਆਂ ਨੇ.. ਹਰ ਕਲਾਸ ਦੇ ਬਾਹਰ ਕਿਸੇ ਨਾ ਕਿਸੇ ਮਹਾਨ ਸਖ਼ਸ਼ੀਅਤ ਦੀ ਤਸਵੀਰ ਬਣਾਈ ਗਈ ਹੈ ਤੇ ਨਾਲ ਹੀ ਚੰਗੇ ਵਿਚਾਰ ਵੀ ਦੀਵਾਰਾਂ 'ਤੇ ਨਜ਼ਰ ਆ ਰਹੇ ਨੇ। ਇੱਥੇ ਦੱਸ ਦੇਈਏ ਕਿ ਇਨ੍ਹਾਂ ਖੂਬਸੂਰਤ ਪੇਂਟਿੰਗਸ ਪਿੱਛੇ ਸਕੂਲ ਦੇ ਹੀ ਇੱਕ ਵਿਦਿਆਰਥੀ ਦੀ ਮਿਹਨਤ ਐ, ਜੋ ਕਿ ਬੋਲਣ ਤੇ ਸੁਣਨ ਤੋਂ ਅਸਮਰੱਥ ਐ...; ਪਰ ਉਸ ਵੱਲੋਂ ਕੀਤੀ ਗਈ ਕਲਾਕਾਰੀ ਸਭ ਦਾ ਧਿਆਨ ਖਿੱਚ ਰਹੀ ਹੈ। ਸਕੂਲ ਦੇ ਹੀ ਪੁਰਾਣੇ ਵਿਦਿਆਰਥੀਆਂ ਤੇ ਰੋਟਰੀ ਕਲੱਬ ਵੱਲੋਂ 4 ਲੱਖ ਦੀ ਲਾਗਤ ਨਾਲ ਸਕੂਲ 'ਚ ਸਮਾਰਟ ਕਲਾਸ ਰੂਮ ਤਿਆਰ ਕੀਤੀ ਗਈ ਐ, ਜਿਸਦਾ ਕਿ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਵੱਲੋਂ ਉਦਘਾਟਨ ਕੀਤਾ ਗਿਆ। ਇਸ ਸਮਾਰਟ ਕਲਾਸ ਰੂਮ 'ਚ ਬੱਚਿਆਂ ਨੂੰ ਏ.ਸੀ. ਐਲਈਡੀ, ਵਧੀਆ ਫਰਨੀਚਰ ਤੇ ਪੜ੍ਹਾਈ 'ਚ ਆਸਾਨੀ ਲਈ ਦੀਵਾਰਾਂ 'ਤੇ ਤਸਵੀਰਾਂ ਮੁਹੱਈਆ ਕਰਵਾਈਆਂ ਗਈਆਂ ਨੇ।

NEXT VIDEOS