Punjab

ਸੁਨਹਿਰੀ ਨਿਸ਼ਾਨਾ ਲਗਾਉਣ ਵਾਲੀ ਹੀਨਾ ਸਿੱਧੂ ਦੇ ਮਾਪੇ ਬਾਗੋ-ਬਾਗPunjabkesari TV

5 years ago

25 ਮੀਟਰ ਪਿਸਟਲ ਮੁਕਾਬਲੇ 'ਚ ਸੁਨਹਿਰੀ ਨਿਸ਼ਾਨਾ ਲਗਾਉਣ ਵਾਲੀ ਸ਼ੂਟਰ ਹੀਨਾ ਸਿੱਧੂ ਦੇ ਪਟਿਆਲਾ ਵਿਖੇ ਘਰ 'ਚ ਬੇਹੱਦ ਖੁਸ਼ੀ ਦਾ ਮਾਹੌਲ ਐ। ਗੋਲਡ ਕੋਸਟ 'ਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ 'ਚ ਹੀਨਾ ਸਿੱਧੂ ਦੇ 25 ਮੀਟਰ ਪਿਸਟਲ ਮੁਕਾਬਲੇ 'ਚ ਗੋਲਡ ਤੇ ਦੋ ਦਿਨ ਪਹਿਲਾਂ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਣ ਦਾ ਜਸ਼ਨ ਜਿੱਥੇ ਪੁਰਾ ਭਾਰਤ ਮਨਾ ਰਿਹਾ ਹੈ, ਓਥੇ ਹੀ ਉਸਦਾ ਪਰਿਵਾਰ ਵੀ ਖੁਸ਼ੀ ਨਾਲ ਬਾਗੋ-ਬਾਗ ਐ। ਹੀਨਾ ਸਿੱਧੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਆਪਣੀ ਬੇਟੀ 'ਤੇ ਮਾਣ ਐ।