Punjab

ਫਰੀਦਕੋਟ ਦਾ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਾਉਂਦਾ ਹੈ ਮਾਤPunjabkesari TV

5 years ago

ਸਰਕਾਰੀ ਸਕੂਲਾਂ 'ਚ ਮਾਪੇ ਸਿਰਫ ਇਸੇ ਲਈ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਗੁਰੇਜ਼ ਕਰਦੇ ਨੇ, ਕਿਉਂਕਿ ਸਰਕਾਰੀ ਸਕੂਲਾਂ 'ਚ ਵਧੀਆ ਸਹੂਲਤਾਂ ਨਹੀਂ ਮਿਲਦੀਆਂ.. ਪਰ ਫਰੀਦਕੋਟ ਦੇ ਪਿੰਡ ਕਿੰਗਰਾ 'ਚ ਸਥਿਤ ਸਰਕਾਰੀ ਮਿਡਲ ਸਕੂਲ ਨੇ ਸਰਕਾਰੀ ਸਕੂਲਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਐ ਤੇ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਿਹਾ ਹੈ। ਇਸ ਸਰਕਾਰੀ ਸਕੂਲ ਦਾ ਢਾਂਚਾ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਐ, ਰਵੇ ਵੀ ਕਿਉਂ ਨਾ..ਸਕੂਲ ਦੇ ਅੰਦਰ ਦਾ ਨਜ਼ਾਰਾ ਹੈ ਹੀ ਇੰਨਾ ਜ਼ਿਆਦਾ ਸ਼ਾਨਦਾਰ । ਤਸਵੀਰਾਂ ਸਕੂਲ ਦੇ ਅੰਦਰ ਦੀਆਂ ਨੇ, ਜਿੱਥੇ ਸੂਕਲ 'ਚ ਬਣੀਆਂ ਵੱਖ-ਵੱਖ ਪਾਰਕਾਂ ਤੇ ਹੋਰ ਸਾਜੋ ਸਾਮਾਨ ਸਕੂਲ ਦੀ ਦਿੱਖ ਨੂੰ ਚਾਰ ਚੰਨ ਲਗਾਉਂਦੇ ਹਨ....ਇਹ ਹੀ ਨਹੀਂ ਸਕੂਲ 'ਚ ਪ੍ਰਾਈਵੇਟ ਸਕੂਲਾਂ ਵਾਂਗ ਲਾਇਬਰੇਰੀ, ਕੰਪਿਊਟਰ ਲੈਬ, ਸਿੱਖਿਆ ਪਾਰਕ ਬਣਾਏ ਗਏ ਹਨ....ਸਕੂਲ ਦੀ ਨਵੀਂ ਰੂਪ ਰੇਖਾ ਸਿਰਜਣ 'ਚ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਸਿੰਘ ਨੇ ਅਹਿਮ ਯੋਗਦਾਨ ਪਾਇਆ....ਜਿਸ ਦੀ ਪਿੰਡ ਵਾਸੀ ਤੇ ਅਧਿਆਪਕ ਵਰਗ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ....
 

NEXT VIDEOS