Punjab

Fake Income Tax Officers Busted, ਮਾਰ ਚੁੱਕੇ ਸਨ ਕਰੋੜਾਂ ਦੀ ਠੱਗੀPunjabkesari TV

5 years ago

ਤਸਵੀਰਾਂ 'ਚ ਮੁੰਹ ਲੁਕੇ ਕੇ ਖੜੇ ਇਹ ਉਹ ਲੋਕ ਹਨ ਜੋ ਆਪਣੇ ਆਪ ਨੂੰ ਇਨਕਮ ਟੈਕਸ ਦਾ ਸਹਾਇਕ ਅਫਸਰ ਦਸ ਕਈ ਲੋਕਾਂ ਨੂੰ ਲੱਖਾਂ ਦੀ ਠੱਗੀ ਦਾ ਸ਼ਿਕਾਰ ਬਣਾ ਚੁਕੇ ਹਨ। ਮਾਮਲਾ ਤਲਵੰਡੀ ਸਾਬੋ ਦੀ ਸਬ ਡਵੀਜ਼ਨ ਮੌੜ ਮੰਡੀ ਦਾ ਹੈ। ਜਿਥੇ ਇਨਾਂ੍ਹ ਠੱਗਾਂ ਵਲੋਂ ਇਕ ਸਕੂਲ ਪ੍ਰਬੰਧਕ ਨੂੰ ਡਰਾ ਧਮਾ ਕੇ ਸਕੂਲ ਦੇ ਹੱਕ 'ਚ ਇੰਨਕੁਆਰੀ ਕਰਨ ਲਈ ਚਾਰ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਮਾਮਲਾ2 ਲੱਖ 'ਚ ਤੈਅ ਹੋਇਆ। ਸਕੂਲ ਪ੍ਰਬੰਧਕ ਇਨਾਂ੍ਹ ਫਰਜ਼ੀ ਅਫਸਰਾਂ ਨੂੰ ਇਕ ਲੱਖ ਰੁਪਏ ਵੀ ਦੇ ਚੁਕਿਆ ਸੀ। ਪਰ ਇਨ੍ਹਾਂ ਠੱਗਾਂ ਨੇ ਬਾਕੀ ਦੇ ਪੈਸੀਆਂ ਲਈ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ।ਜਿਸ 'ਤੇ ਉਸਨੂੰ ਸ਼ਕ ਹੋਇਆ ਤੇ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਹੋਸ਼ਿਆਰੀ ਨਾਲ ਕੰਮ ਲੈਂਦੇ ਇਨਾਂ੍ਹ ਦੋਵਾਂ ਠੱਗਾਂ ਨੂੰ ਕਾਬੂ ਕਰ ਲਿਆ।