Punjab

ਧੀਆਂ ਨੇ ਨਿਭਾਇਆ ਪੁੱਤਰਾਂ ਵਾਲਾ ਫਰਜ਼, ਪਿਤਾ ਦੀ ਚਿਤਾ ਨੂੰ ਦਿੱਤੀ ਅਗਨੀPunjabkesari TV

6 years ago

ਕਿਸੇ ਵੀ ਸ਼ਖਸ ਦੀ ਅੰਤਿਮ ਯਾਤਰਾ 'ਚ ਅਰਥੀ ਨੂੰ ਅਕਸਰ ਪੁੱਤਰਾਂ ਤੇ ਸਕੇ ਸਬੰਧੀ ਆਦਮੀਆਂ ਵਲੋਂ ਹੀ ਮੋਢਾ ਦਿੱਤਾ ਜਾਂਦਾ ਐ....ਪਰ ਇਥੇ ਪੁੱਤਰਾਂ ਦਾ ਇਹ ਫਰਜ਼ ਨਿਭਾਅ ਰਹੀਆਂ ਨੇ ਧੀਆਂ....ਤਸਵੀਰਾਂ ਬਰਨਾਲਾ ਦੇ ਪਿੰਡ ਕੁਰੜ ਦੀਆਂ ਨੇ, ਜਿਥੇ ਧੀਆਂ ਨੇ ਆਪਣੇ ਪਿਤਾ ਦੀਆਂ ਸਾਰੀਆਂ ਅੰਤਿਮ ਰਸਮਾਂ ਨਿਭਾਈਆਂ...ਧੀਆਂ ਨੇ ਨਾ ਸਿਰਫ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਬਲਕਿ ਚਿਖਾ ਨੂੰ ਮੁਖ ਅਗਨੀ ਵੀ ਧੀਆਂ ਨੇ ਹੀ ਦਿੱਤੀ...ਦਰਅਸਲ, ਸੇਵਾਮੁਕਤ ਲੈਕਚਰਾਰ ਤੇ ਸਮਾਜ ਸੇਵੀ ਮਾਸਟਰ ਰਣਜੀਤ ਸਿੰਘ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ...ਮਾਸਟਰ ਰਣਜੀਤ ਸਿੰਘ ਦਾ ਕੋਈ ਪੁੱਤਰ ਨਹੀ ਸੀ ...ਸਿਰਫ 4 ਧੀਆਂ ਹਰਬੰਤ ਕੌਰ, ਰਾਜਵੰਤ ਕੌਰ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਸਨ...ਜਿਨ੍ਹਾਂ ਨੂੰ ਮਾਸਟਰ ਜੀ ਨੇ ਪੁੱਤਰਾਂ ਵਾਂਗ ਪਾਲਿਆ...ਤੇ ਅੱਜ ਆਖਰੀ ਸਮੇਂ 'ਤੇ ਇਨ੍ਹਾਂ ਧੀਆਂ ਨੇ ਪੁੱਤਰ ਬਣ ਕੇ ਹਰ ਉਹ ਫਰਜ਼ ਨਿਭਾਇਆ ਜੋ ਪੁੱਤਰ ਨਿਭਾਉਂਦੇ ਨੇ....ਧੀਆਂ ਵਲੋਂ ਪੁੱਤਰ ਬਣ ਕੇ ਨਿਭਾਏ ਗਏ ਹਰ ਫਰਜ਼ ਦੀ ਜਿਥੇ ਸਾਰੇ ਪਾਸੇ ਚਰਚਾ ਹੋ ਰਹੀ ਐ ਉਥੇ ਹੀ ਸਮਾਜ 'ਚ ਇਕ ਮਿਸਾਲ ਪੈਦਾ ਕੀਤੀ ਐ...

NEXT VIDEOS