Punjab

ਸੁੱਤੀ ਪੁਲਸ, ਜਾਗਦੇ ਚੋਰ: ਦੇਖੋ ਕਿਵੇਂ ਪੰਜ ਦੁਕਾਨਾਂ ਦੇ ਜ਼ਿੰਦੇ ਤੋੜ ਉਡਾਈ ਨਕਦੀPunjabkesari TV

6 years ago

ਪੁਲਸ ਦੀ ਮਾੜੀ ਕਾਰਗੁਜ਼ਾਰੀ ਇਕ ਵਾਰ ਫਿਰ ਚਰਚਾ 'ਚ ਹੈ.......ਰੂਪਨਗਰ ਸ਼ਹਿਰ 'ਚ ਸਿਟੀ ਥਾਣੇ ਤੋਂ ਮਹਿਜ਼ 100 ਗਜ਼ ਦੀ ਦੂਰੀ 'ਤੇ ਇੱਕੋ ਰਾਤ 'ਚ ਚੋਰਾਂ ਨੇ ਪੰਜ ਦੁਕਾਨਾਂ ਦੇ ਜ਼ਿੰਦੇ ਤੋੜ ਕੇ ਨਕਦੀ ਉਡਾ ਲਈ....... ਚੋਰਾਂ ਨੇ ਕਰਿਆਨੇ ਦੀਆਂ ਤਿੰਨ ਦੁਕਾਨਾਂ, ਇਕ ਮੋਬਾਈਲ ਸ਼ਾਪ ਤੇ ਕੱਪੜੇ ਦੀ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ.....ਇਹ ਚੋਰ ਇਕ ਅਸਟੀਮ ਕਾਰ 'ਚ ਆਏ ਸਨ..... ਤੇ ਰਾਡ ਦੀ ਮਦਦ ਨਾਲ ਜ਼ਿੰਦੇ ਤੋੜ ਕੇ ਦੁਕਾਨਾਂ ਦੇ ਅੰਦਰ ਵੜੇ.... ਰਾਤ ਦੇ ਹਨ੍ਹੇੇਰੇ 'ਚ ਇਨ੍ਹਾਂ ਨੇ ਇਕ ਤੋਂ ਬਾਅਦ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ......ਤੇ ਪੁਲਸ ਕੁੰੰਭ-ਕਰਨੀ ਨੀਂਦ ਸੁੱਤੀ ਰਹੀ.....