Punjab

ਦੇਖੋ ਕਿਵੇਂ ਹਵਾ 'ਚ ਉੱਡਦੀ ਹੋਈ ਘਰ ਦੀ ਛੱਤ 'ਤੇ ਪਹੁੰਚੀ ਕਾਰ, ਪੁਲ ਬਣਾ ਉਤਾਰੀ ਕਾਰPunjabkesari TV

6 years ago

ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮੰਡੀ ਦੇ ਕਸਬਾ ਸਰਕਾਘਾਟ 'ਚ ਇੱਕ ਅਜਿਹਾ ਕਾਰ ਹਾਦਸਾ ਦੇਖਣ ਨੂੰ ਮਿਲਿਆ , ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਤੇ ਇਹ ਸੋਚਣ ਲਈ ਮਜ਼ਬੂਰ ਸੀ ਕਿ ਆਖਿਰ ਇਹ ਕਾਰ ਘਰ ਦੀ ਛੱਤ ਤੇ ਕਿਵੇਂ ਪਹੂੰਚੀ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਘਰ ਦੀ ਛੱਤ 'ਤੇ ਖੜ੍ਹੀ ਕਾਰ ਦਰਅਸਲ ਹਾਦਸੇ ਦਾ ਸ਼ਿਕਾਰ ਹੋਈ ਐ। ਇਹ ਘਟਨਾ ਐਨ ਐਚ 70 'ਤੇ ਪਰਸਦਾ ਹਵਾਨੀ ਮੋੜ ਦੇ ਨਜ਼ਦੀਕ ਵਾਪਰੀ।  ਜਿੱਥੇ  ਜਿਵੇਂ ਹੀ ਕਾਰ ਚਾਲਕ ਮੋੜ ਕੱਟਣ ਲੱਗਾ ਤਾਂ ਚਾਲਕ ਤੋਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਹਵਾ 'ਚ ਉੱਡਦੀ ਕਾਰ ਘਰ ਦੀ ਛੱਤ 'ਤੇ ਜਾ ਪਹੁੰਚੀ। ਛੱਤ 'ਤੇ ਘਰ 'ਚ ਦੂਰੀ 8 ਫੁੱਟ ਦੱਸੀ ਜਾ ਰਹੀ ਹੈ। ਚੰਗੀ ਗੱਲ ਇਹ ਰਹੀ ਕਿ ਘਰ 'ਤੇ ਬਣੀ ਸ਼ੈੱਡ ਨਾਲ ਟਕਰਾਉਣ ਕਾਰਨ ਕਾਰ ਰੁਕ ਗਈ , ਜਿਸ ਕਾਰਨ ਵੱਡਾ ਹਾਦਸਾ ਤੇ ਜਾਨੀ- ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

NEXT VIDEOS