Punjab

3 ministers ਨੇ ਕਿਉਂ ਛੱਡੀ ਝੰਡੀ ਵਾਲੀ carPunjabkesari TV

5 years ago

ਕੈਪਟਨ ਸਰਕਾਰ 'ਚ ਝੰਡੀ ਵਾਲੀ ਕਾਰ ਨਾ ਮਿਲਣ ਤੋਂ ਜਿਥੇ ਕੁਝ ਆਗੂ ਖਫਾ ਨੇ ...ਉਥੇ ਹੀ ਦੂਜੇ ਪਾਸੇ ਜਿਨ੍ਹਾਂ ਨੂੰ ਝੰਡੀ ਵਾਲੀ ਕਾਰ ਮਿਲੀ ਹੈ, ਉਹ ਵੀ ਨੱਕ-ਬੁੱਲ੍ਹ ਵੱਟ ਰਹੇ ਨੇ ...ਦਰਅਸਲ, ਮੋਤੀਆਂ ਵਾਲੀ ਸਰਕਾਰ ਦੇ 3 ਨਵੇਂ ਵਜ਼ੀਰਾਂ ਨੂੰ ਸਰਕਾਰੀ ਕੈਮਰੀ ਗੱਡੀਆਂ ਪਸੰਦ ਹੀ ਨਹੀਂ ਆਈਆਂ...ਨਤੀਜਾ, ਸਿੱਖਿਆ ਮੰਤਰੀ ਓ ਪੀ ਸੋਨੀ ਸਣੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਝੰਡੀ ਵਾਲੀਆਂ ਕੈਮਰੀ ਗੱਡੀਆਂ ਸਰਕਾਰ ਨੂੰ ਵਾਪਸ ਮੋੜ ਦਿੱਤੀਆਂ ਨੇ...ਤੇ ਹੁਣ ਆਪਣੀ ਪ੍ਰਾਈਵੇਟ ਫਾਰਚੂਨਰ ਵਰਤਣੀ ਸ਼ੁਰੂ ਕਰ ਦਿੱਤੀ ਹੈ....ਉਹਨਾਂ ਦਾ ਕਹਿਣਾ ਹੈ ਕਿ ਕੈਮਰੀ ਗੱਡੀਆਂ ਕਾਫੀ ਪੁਰਾਣੀਆਂ ਹਨ... ਵਜ਼ੀਰਾਂ ਦੀ ਇਸ ਤਿਕੜੀ ਨੂੰ ਜਦੋਂ ਸਹੁੰ ਚੁਕਾਈ ਗਈ, ਤਾਂ ਇਨ੍ਹਾਂ ਨੇ ਝੰਡੀ ਵਾਲੀਆਂ ਕਾਰਾਂ ਪ੍ਰਵਾਨ ਤਾਂ ਕਰ ਲਈਆਂ, ਪਰ ਥੋੜ੍ਹੇ ਹੀ ਦਿਨਾਂ 'ਚ ਚਾਅ ਲੱਥ ਗਿਆ ਤੇ ਉਨ੍ਹਾਂ ਸਰਕਾਰ ਨੂੰ ਗੱਡੀਆਂ ਵਾਪਸ ਮੋੜ ਦਿੱਤੀਆਂ... ਸੂਤਰਾਂ ਦੀ ਮੰਨੀਏ ਤਾਂ ਕੈਮਰੀ ਕਾਰਾਂ ਹੁਣ ਕਾਫ਼ੀ ਪੁਰਾਣੀਆਂ ਹੋ ਗਈਆਂ ਨੇ, ਜੋ ਲਿੱਪਾ-ਪੋਚੀ ਕਰਕੇ ਵਜ਼ੀਰਾਂ ਨੂੰ ਥਮਾ ਦਿੱਤੀਆਂ ਗਈਆਂ ...ਫਾਰਚੂਰਨ ਗੱਡੀਆਂ ਦੇ ਸ਼ੌਕੀਨ ਨਵੇਂ ਵਜ਼ੀਰਾਂ ਨੂੰ ਇਹ ਸਰਕਾਰੀਆਂ ਗੱਡੀਆਂ ਪਸੰਦ ਨਹੀਂ ਆਈਆਂ... ਹੋਰ ਤਾਂ ਇਨ੍ਹਾਂ ਵਜ਼ੀਰਾਂ ਨੂੰ ਸਰਕਾਰੀ ਗੱਡੀਆਂ ਸਣੇ ਸਰਕਾਰੀ ਡਰਾਈਵਰ ਵੀ ਰਾਸ ਨਾ ਆਏ...