PUNJAB 2019

ਹਸਪਤਾਲ 'ਚ ਵਰਤਦਾ ਹੈ ਇਸ ਗੁਰਦੁਆਰਾ ਸਾਹਿਬ 'ਚ ਤਿਆਰ ਲੰਗਰPunjabkesari TV

518 views 10 months ago

ਤੁਸੀਂ ਅਕਸਰ ਗੁਰਦੁਆਰਾ ਸਾਹਿਬਾਨ 'ਚ ਲੰਗਰ ਪੱਕਦਾ ਵੇਖਿਆ ਹੋਵੇਗਾ...ਤੇ ਬਿਨਾਂ ਸ਼ੱਕ ਲੰਗਰ ਵਰਤਦੇ ਵੀ ਵੇਖਿਆ ਹੋਵੇਗਾ...ਪਰ ਬਠਿੰਡਾ ਦੇ ਇਸ ਗੁਰਦੁਆਰਾ ਸਾਹਿਬ ਦੀ ਗੱਲ ਕੁਝ ਵੱਖਰੀ ਐ ...ਇਥੇ ਰੋਜ਼ਾਨਾ ਲੰਗਰ ਪੱਕਦਾ ਤਾਂ ਹੈ ...ਪਰ ਵਰਤਾਇਆ ਨਹੀਂ ਜਾਂਦਾ... ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਇਹ ਲੰਗਰ ਜਾਂਦਾ ਕਿੱਥੇ ਐ...ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਲੰਗਰ ਸਿਵਲ ਹਸਪਤਾਲ 'ਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਵਰਤਦਾ ਐ... ਦਰਅਸਲ,  ਬਠਿੰਡਾ ਦੇ ਗੁਰਦੁਆਰਾ ਸ਼ਹੀਦ ਮਤੀ ਦਾਸ ਨਗਰ ਵਲੋਂ ਪਿਛਲੇ 15 ਸਾਲਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਐ....ਰੋਜ਼ਾਨਾ 3 ਵਜੇ ਬੀਬੀਆਂ ਤੇ ਭਾਈ ਇਥੇ ਲੰਗਰ ਤਿਆਰ ਕਰਦੇ ਨੇ, ਜੋ ਸ਼ਾਮ ਸਾਢੇ 5 ਵਜੇ ਤੱਕ ਹਸਪਤਾਲ 'ਚ ਵਰਤਾ ਦਿੱਤਾ ਜਾਂਦਾ ਐ...