Amritsar Bulletin

Sidhu ਧੜ੍ਹੇ ਦੇ ਕੌਂਸਲਰ ਸ਼ੈਲੀ ਨੂੰ ਸੜਕ 'ਤੇ ਧਰਨਾ ਦੇਣਾ ਪਿਆ ਮਹਿੰਗਾPunjabkesari TV

5 years ago

ਕਾਂਗਰਸ ਦੇ ਸਿੱਧੂ ਧੜ੍ਹੇ ਦੇ ਕੌਂਸਲਰ ਸ਼ਲਿੰਦਰ ਸ਼ੈਲੀ ਨੂੰ ਸੜਕ 'ਤੇ ਧਰਨਾ ਲਗਾਉਣਾ ਮਹਿੰਗਾ ਪੈ ਗਿਆ...ਪੁਲਸ ਨੇ ਸ਼ੈਲੀ 'ਤੇ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ ਹੈ..ਦਰਅਸਲ ਕਾਂਗਰਸ ਵਰਕਰ ਬਿੱਟੂ ਸ਼ਾਹ ਦੀ ਮੌਤ ਤੋਂ ਬਾਅਦ ਕੌਂਸਲਰ ਸ਼ਲਿੰਦਰ ਸ਼ੈਲੀ ਨੇ ਮ੍ਰਿਤਕ ਦੇ ਪਰਿਵਾਰ ਸਮੇਤ ਅੰਮ੍ਰਿਤਸਰ ਸੁਲਤਾਨਵਿੰਡ ਗੇਟ ਬਾਹਰ ਧਰਨਾ ਲਗਾਇਆ ਸੀ ਤੇ ਆਵਾਜਾਈ ਨੂੰ ਜਾਮ ਕੀਤਾ ਸੀ। ਧਰਨੇ ਦੌਰਾਨ ਇਹ ਦੋਸ਼ ਸ਼ੈਲੀ 'ਤੇ ਲੱਗੇ ਸਨ ਕਿ ਉਸਨੇ ਭੀੜ ਨੂੰ ਉਕਸਾਇਆ ਐ...ਹੁਣ ਪੁਲਸ ਨੇ ਸ਼ੈਲੀ ਤੇ ਉਸਦੇ ਸਾਥੀਆਂ 'ਤੇ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ ਹੈ...ਉਧਰ ਕੌਂਸਲਰ ਸ਼ੈਲੀ ਦਾ ਕਹਿਣਾ ਹੈ ਕਿ ਆਮ ਜਨਤਾ ਨਾਲ ਗਲਤ ਹੋਇਆ ਸੀ ਪੁਲਸ ਵਾਲੇ ਸਿਵਲ 'ਚ ਆਏ ਤੇ ਇਕ ਆਮ ਵਿਅਕਤੀ 'ਤੇ ਥਰਡ ਡਿਗਰੀ ਇਸਤੇਮਾਲ ਕਰਕੇ ਉਸਨੂੰ ਮਾਰ ਦਿੱਤਾ ਗਿਆ....ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦਬਾਅ ਬਣਾਉਣ ਲਈ ਇਹ ਪਰਚਾ ਦਰਜ ਕੀਤਾ ਗਿਆ ਐ...