Punjab

25 NRI ਲਾੜਿਆਂ ਦੇ Passport ਰੱਦ, ਵਾਪਸ ਆਉਣ ਲਈ ਹੋਣਗੇ ਮਜਬੂਰPunjabkesari TV

5 years ago

ਧੋਖੇਬਾਜ਼ ਐਨਆਰਆਈ ਲਾੜੇ ....ਜੋ ਭਾਰਤ 'ਚ ਵਿਆਹ ਕਰਵਾ ਕੇ ਵਿਦੇਸ਼ਾਂ 'ਚ ਉਡਾਰੀ ਮਾਰ ਗਏ...ਤੇ ਪਰਤ ਕੇ ਆਪਣੀਆਂ ਜੀਵਨ ਸਾਥਣਾਂ ਦੀ ਸਾਰ ਨਹੀਂ ਲਈ....ਅਜਿਹੇ ਧੋਖੇਬਾਜ਼ ਲਾੜਿਆਂ ਦੀ ਹੁਣ ਖੈਰ ਨਹੀਂ...ਪਤਨੀ ਪ੍ਰਤੀ ਫਰਜ਼ਾਂ ਤੋਂ ਅਵੇਸਲੇ ਹੋਏ ਐਨਆਰਆਈ ਲਾੜੇ ਹੁਣ ਵਾਪਸ ਪਰਤਣ ਨੂੰ ਮਜਬੂਰ ਹੋਣਗੇ...ਭਾਰਤ ਸਰਕਾਰ ਨੇ 25 ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਨੇ... ਹਾਲਾਂਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ 8 ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਸੀ... ਪਰ ਸਰਕਾਰ ਨੇ 25 ਪਾਸਪੋਰਟ ਰੱਦ ਕੀਤੇ ਨੇ...ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਲਗਾਤਾਰ ਇਹ ਸ਼ਿਕਾਇਤਾਂ ਆ ਰਹੀਆਂ ਨੇ ਕਿ ਐਨਆਰਆਈ ਲਾੜੇ ਆਪਣੀਆਂ ਪਤਨੀਆਂ ਪ੍ਰਤੀ ਬੇਪ੍ਰਵਾਹ ਨੇ.... ਵਿਆਹ ਤੋਂ ਬਾਅਦ ਉਹ ਉਨ੍ਹਾਂ ਨੂੰ ਛੱਡ ਗਏ ਤੇ ਪਿਛੋਂ ਪਰਿਵਾਰ ਨੂੰ ਉਨ੍ਹਾਂ ਨੂੰ ਰੱਖਣ ਲਈ ਤਿਆਰ ਨਹੀਂ...ਜਿਸਦੇ ਮੱਦੇਨਜ਼ਰ ਸਰਕਾਰ ਨੇ ਇਹ ਸਖਤ ਕਦਮ ਚੁੱਕਿਆ ਐ... ਪਾਸਪੋਰਟ ਰੱਦ ਹੋਣ ਤੋਂ ਬਾਅਦ ਹੁਣ ਪੁਲਸ ਇਨ੍ਹਾਂ ਧੋਖੇਬਾਜ਼ਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਕਦੀ ਐ... 
 

NEXT VIDEOS