Districts News

ਫੈਕਟਰੀ ਦੀ ਅੱਗ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ , ਜਾਣੋ ਸੂਬੇ ਦਾ ਹਾਲPunjabkesari TV

5 years ago

ਬਰਨਾਲਾ-ਮੋਗਾ ਰੋਡ 'ਤੇ ਪਿੰਡ ਉਗੋਕੇ ਨਜ਼ਦੀਕ ਇਕ ਪੈਕਿੰਗ ਫੈਕਟਰੀ 'ਚ ਲੱਗੀ ਅੱਗ ਵਿਚ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ....... ਫੈਕਟਰੀ 'ਚ ਹੋਏ ਇਸ ਅਗਨੀਕਾਂਡ ਵਿਚ 40 ਦੇ ਕਰੀਬ ਮਜ਼ਦੂਰ ਫਸੇ ਸਨ... ਜਿਨ੍ਹਾਂ 'ਚੋਂ ਤਿੰਨ ਦੀ ਮੌਤ ਹੋ ਗਈ...... ਮ੍ਰਿਤਕਾਂ ਵਿਚ ਪਿੰਡ ਚੀਮਾ ਦਾ 32 ਸਾਲਾ ਨੌਜਵਾਨ ਸਾਧੂ ਸਿੰਘ, 23 ਸਾਲਾ ਸਿਕੰਦਰ ਸਿੰਘ..... ਤੇ ਗਿਲ ਕੋਠੇ ਪਿੰਡ ਦਾ 25 ਸਾਲਾ ਜਗਜੀਤ ਸਿੰਘ ਸ਼ਾਮਲ ਹਨ....... ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲਗ ਸਕਿਆ ਹੈ... ਪਰ ਇਸ ਅੱਗ ਨੇ ਕਈ ਘਰਾਂ ਦੀਆਂ ਖੁਸ਼ੀਆਂ ਸਾੜ ਕੇ ਸੁਆਹ ਕਰ ਦਿੱਤੀਆਂ..... ਤੇ ਮਾਵਾਂ ਦੇ ਜਿਊਂਦੇ-ਜਾਗਦੇ ਪੁੱਤਾਂ ਨੂੰ ਰਾਖ ਬਣਾ ਦਿੱਤਾ....