ਵਿਦੇਸ਼

Pakistan ਨੂੰ ਵਿਸ਼ਵ ਕੱਪ 'ਚੋਂ ਕਢਵਾਉਣ ਦੀ ਤਿਆਰੀ 'ਚ IndiaPunjabkesari TV

5 years ago

ਇਸ ਸਾਲ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ ਸ਼ਾਇਦ ਨਹੀਂ ਖੇਡ ਸਕੇਗਾ... ਇਸਦੇ ਪਿੱਛੇ ਕਾਰਣ, ਪਾਕਿਸਤਾਨ ਦੀ ਆਪਣੀ ਮਰਜ਼ੀ ਨਹੀਂ ....ਬਲਕਿ ਭਾਰਤ ਨਹੀਂ ਚਾਹੁੰਦਾ ਕਿ ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ 'ਚ ਹਿੱਸਾ ਲਵੇ... ਦਰਅਸਲ, ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚਲੀ ਕੁੜੱਤਣ, ਪੁਲਵਾਮਾ ਹਮਲੇ ਤੋਂ ਬਾਅਦ ਹੋਰ ਵੀ ਵਧ ਗਈ ਐ ... ਤੇ ਇਸ ਤਲਖੀ ਦਾ ਸਿੱਧਾ ਅਸਰ ਖੇਡ ਜਗਤ 'ਤੇ ਪੈ ਰਿਹਾ ਐ... ਨਤੀਜਾ, ਪਾਕਿਸਤਾਨ ਨੂੰ ਵਿਸ਼ਵ ਕੱਪ 'ਚੋਂ ਬਾਹਰ ਕੱਢਣ ਲਈ ਭਾਰਤ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਐ... ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ ਬੀ.ਸੀ.ਸੀ.ਆਈ., ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਆਈ. ਸੀ. ਸੀ. ਤੋਂ ਪਾਕਿਸਤਾਨ ਨੂੰ ਵਿਸ਼ਵ ਕੱਪ 'ਚੋਂ ਬਾਹਰ ਕੱਢਣ ਦੀ ਗੁਜ਼ਾਰਿਸ਼ ਕਰੇਗੀ... ਇਸ ਸਬੰਧ 'ਚ ਬੀ.ਸੀ.ਸੀ.ਆਈ. ਵਲੋਂ ਆਈ.ਸੀ.ਸੀ. ਨੂੰ ਚਿੱਠੀ ਵੀ ਲਿਖੀ ਜਾਵੇਗੀ... ਦਰਅਸਲ, ਕ੍ਰਿਕਟ ਪ੍ਰੇਮੀਆਂ ਦੀ ਕਮੇਟੀ ਨੇ ਬੀਸੀਸੀਆਈ ਤੋਂ ਮੰਗ ਕੀਤੀ ਗਈ ਐ ਕਿ ਉਹ ਆਈਸੀਸੀ ਨੂੰ ਚਿੱਠੀ ਲਿਖੇ... 
 

NEXT VIDEOS