Breaking News

ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜਿਸ਼ ਦਾ ਪਰਦਾਫਾਸ਼, 4 ਦਹਿਸ਼ਤਗਰਦ ਗ੍ਰਿਫਤਾਰPunjabkesari TV

365 views 9 months ago

ਇਸ ਵੇਲੇ ਦੀ ਵੱਡੀ ਖਬਰ ਜਗਬਾਣੀ ਟੀਵੀ 'ਤੇ ਚੰਡੀਗੜ੍ਹ ਤੋਂ ਦਸਤਕ ਦੇ ਰਹੀ ਹੈ। ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 4 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾ ਕੋਲੋਂ ਵੱਡੀ ਗਿਣਤੀ 'ਚ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ NIA ਨੂੰ ਸੌਂਪ ਦਿੱਤੀ ਹੈ। ਮੁਢਲੀ ਜਾਣਕਾਰੀ ਦੇ ਵਿਚ ਗੱਲ ਸਾਹਮਣੇ ਆਈ ਹੈ ਕਿ ਇੰਨਾ ਦਹਿਸ਼ਤਗਰਦਾਂ ਦੇ ਪਾਕਿਸਤਾਨ ਅਤੇ ਜਰਮਨੀ ਦੇ ਅੱਤਵਾਦੀ ਸੰਗਠਨਾਂ ਨਾਲ ਤਾਰ ਜੁੜੇ ਹਨ। ਇੰਨਾ ਦਹਿਸ਼ਤਗਰਦਾਂ ਦੀ ਪਹਿਚਾਣ ਬਲਵੰਤ ਸਿੰਘ, ਅਕਾਸ਼ਦੀਪ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਵਜੋਂ ਹੋਈ ਹੈ। ਇੰਨਾ ਦਹਿਸ਼ਤਗਰਦਾਂ ਚੋ ਇੱਕ ਬਲਵੰਤ ਸਿੰਘ ਬੱਬਰ ਖਾਲਸਾ ਅੱਤਵਾਦੀ ਸੰਥੰ ਨਾਲ ਜੁੜਿਆ ਹੋਇਆ ਹੈ। ਇੰਨਾ ਦਹਿਸ਼ਤਗਰਦਾਂ ਤੋਂ 5 ਏਕੇ 47, 14 ਮੈਗਜ਼ੀਨ, 4 ਪਿਸਟਲ, 9 ਹਿੰਦ ਗ੍ਰਿਨੇਡ, ਅਤੇ 5 ਸੈਟੇਲਾਈਟ ਫੋਨ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਕਿ ਇੰਨਾ ਦਹਿਸ਼ਤਗਰਦਾਂ ਦਾ ਪੰਜਾਬ ਅਤੇ ਨਾਲ ਲਗਦੇ ਸੂਬਿਆਂ 'ਚ ਵੱਡੀ ਵਾਰਦਾਤ ਕਰਨ ਦਾ ਇਰਾਦਾ ਸੀ। ਪਰ ਇੰਟੈਲੀਜੈਂਸ ਏਜੰਸੀਆਂ ਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਇੰਨਾ ਦਾ ਪਰਦਾਫਾਸ਼ ਕੀਤਾ।