Breaking News

ਜਗਜੀਤ ਕੌਰ ਦੀ ਹੋਈ ਘਰ ਵਾਪਸੀ, ਜ਼ਬਰਦਸਤੀ ਧਰਮ ਪਰਿਵਰਤਨ ਖਿਲਾਫ ਵੱਡੀ ਜਿੱਤPunjabkesari TV

438 views 13 days ago

ਇਸ ਵੇਲੇ ਦੀ ਵੱਡੀ ਖਬਰ ਜਗਬਾਣੀ ਟੀਵੀ 'ਤੇ ਦਸਤਕ ਦੇ ਰਹੀ ਹੈ। ਖਬਰ ਪਾਕਿਸਤਾਨ ਤੋਂ ਆਈ ਹੈ ਜਿਥੇ ਜਗਜੀਤ ਕੌਰ ਦੀ ਘਰ ਵਾਪਸੀ ਹੋ ਚੁੱਕੀ ਹੈ। ਥੋੜੇ ਦਿਨ ਪਹਿਲਾਂ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਅਗਵਾਹ ਕਰ ਉਸਦਾ ਜਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਇਸ ਹਰਕਤ ਤੋਂ ਬਾਅਦ ਪੂਰੀ ਦੁਨੀਆਂ 'ਚ ਵਸਦੇ ਸਿੱਖ ਭਾਈਚਾਰੇ ਨੇ ਇਸਦਾ ਵਿਰੋਧ ਕੀਤਾ ਸੀ। ਭਾਰਤ 'ਚ ਵੀ ਸਿਆਸੀ ਪਾਰਟੀਆਂ ਵੱਲੋਂ ਇਸਦਾ ਜਬਰਦਸਤ ਵਿਰੋਧ ਕੀਤਾ ਗਿਆ ਸੀ। ਇਸ ਦਬਾਅ ਅੱਗੇ ਝੁਕਦੇ ਜਿਸ ਪਰਿਵਾਰ ਨੇ ਕੁੜੀ ਨੂੰ ਅਗਵਾਹ ਕੀਤਾ ਸੀ ਉਸਨੇ ਜਗਜੀਤ ਕੌਰ ਨੂੰ ਉਸਦੇ ਘਰ ਵਾਪਿਸ ਭੇਜ ਦਿੱਤਾ ਹੈ। ਆਪਣੀ ਧੀ ਨੂੰ ਘਰ ਦੇਖ ਜਗਜੀਤ ਕੌਰ ਦਾ ਪਰਿਵਾਰ ਬੇਹੱਦ ਖੁਸ਼ ਹੈ। ਇਸ ਮਾਮਲੇ 'ਤੇ ਬੋਲਦਿਆਂ ਮਨਜਿੰਦਰ ਸਿਰਸਾ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਕਿਹਾ ਕਿ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਓਨਾ ਦੀ ਲੜਾਈ ਸਦਾ ਜਾਰੀ ਰਹੇਗੀ।