Amritsar Bulletin

ਨਵਜੋਤ ਸਿੱਧੂ ਨੂੰ ਤਿੱਖੇ ਸਵਾਲ, ਵੀਡੀਓ ਵਾਇਰਲPunjabkesari TV

4 years ago

ਵੋਟਾਂ ਲਈ ਜਨਤਾ ਦੇ ਦਰ 'ਤੇ ਪਹੁੰਚ ਰਹੇ ਸਿਆਸੀ ਲੀਡਰਾਂ ਨੂੰ ਥਾਂ-ਥਾਂ 'ਤੇ ਲੋਕਾਂ ਦੇ ਸਵਾਲਾਂ ਦਾ ਸਹਾਮਣੇ ਕਰਨਾ ਪੈ ਰਿਹਾ ਐ...ਤੇ ਇਸ ਵਾਰ ਜਨਤਾ ਦੀ ਕਚਹਿਰੀ 'ਚ ਸਵਾਲਾਂ ਦੀ ਝੜੀ ਲੱਗੀ ਮੈਡਮ ਨਵਜੋਤ ਕੌਰ ਸਿੱਧੂ 'ਤੇ ... ਜਿਸਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਐ ... ਵੀਡੀਓ ਹਲਕਾ ਪੂਰਬੀ ਦੀਆਂ ਨੇ, ਜਿਥੇ ਚੋਣ ਪ੍ਰਚਾਰ ਲਈ ਪਹੁੰਚੀ ਮੈਡਮ ਸਿੱਧੂ ਨੂੰ ਔਰਤਾਂ ਨੇ ਘੇਰ ਲਿਆ ...ਤੇ ਪੈਨਸ਼ਨ ਤੇ ਨੌਕਰੀਆਂ ਨੂੰ ਲੈ ਕੇ ਸਵਾਲਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ... ਮਾਮਲਾ ਗਰਮਾਉਂਦਾ ਵੇਖ ਕੇ ਇਸ ਕਾਂਗਰਸੀ ਵਰਕਰ ਨੇ ਵੋਟਰਾਂ ਨਾਲ ਕੁਝ ਤਲਖੀ ਨਾਲ ਗੱਲ ਕਰਨੀ ਸ਼ੁਰੂ ਕੀਤੀ...ਪਰ ਮੈਡਮ ਦੀ ਘੁਰੀ ਨੇ ਉਸਨੂੰ ਚੁੱਪ ਕਰਵਾ ਦਿੱਤਾ... ਜਿਸਤੋਂ ਬਾਅਦ ਮੈਡਮ ਸਿੱਧੂ ਨੇ ਵੋਟਰਾਂ ਦੇ ਸਾਬ ਦਿੰਦੇ ਹੋਏ ਉਨ੍ਹਾਂ ਨੂੰ ਸੰਤੁਸ਼ਟ ਕਰਵਾਇਆ...