Amritsar Bulletin

Amritsar Bulletin : ਧੁੰਦ ਕਾਰਨ ਵੱਡਾ ਹਾਦਸਾ, ਅੱਧਾ ਦਰਜਨ ਗੱਡੀਆਂ ਟਕਰਾਈਆਂPunjabkesari TV

4 years ago

ਸਵੇਰੇ ਸੰਘਣੀ ਪਈ ਧੁੰਦ ਕਾਰਣ ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਵੱਡਾ ਹਾਦਸਾ ਵਾਪਰ ਗਿਆ... ਧੁੰਦ ਕਾਰਣ ਅੱਧਾ ਦਰਜਨ ਗੱਡੀਆਂ ਆਪਸ 'ਚ ਟਕਰਾ ਗਈਆਂ... ਪੁਲਸ ਮੁਤਾਬਕ ਪਹਿਲਾਂ ਮੋੜ ਕੱਟਦਿਆਂ ਇਕ ਟਰੱਕ, ਟਰਾਲੇ ਨਾਲ ਟਕਰਾ ਗਿਆ...ਜਿਸਤੋਂ ਬਾਅਦ ਇਕ-ਇਕ ਕਰਕੇ ਨਿੱਕੀਆਂ-ਵੱਡੀਆਂ 4-5 ਗੱਡੀਆਂ ਉਨ੍ਹਾਂ 'ਚ ਆਣ ਵੱਜੀਆਂ...  ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ... ਉਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਹਾਦਸਾਗ੍ਰਸਤ ਗੱਡੀਆਂ ਨੂੰ ਲਾਂਭੇ ਕਰ ਟ੍ਰੈਫਿਕ ਬਹਾਲ ਕੀਤਾ....