Amritsar Bulletin

Amritsar Bulletin : 'ਬਨਵਾਸ' ਮਗਰੋਂ ਦੁਗਣੀ ਐਨਰਜੀ ਨਾਲ ਐਕਸ਼ਨ ਮੋਡ 'ਤੇ ਸਿੱਧੂPunjabkesari TV

4 years ago

 ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਅੱਜ ਪਹਿਲੀ ਵਾਰ ਆਪਣੀ ਕੋਠੀ ਤੋਂ ਬਾਹਰ ਨਿਕਲੇ ...ਤੇ ਹਲਕੇ ਦੇ ਲੋਕਾਂ 'ਚ ਵਿਚਰੇ... ਆਪਣੇ ਵੱਖਰੇ ਅੰਦਾਜ ਨਵਜੋਤ ਸਿੱਧੂ ਨੇ ਜਨਤਾ ਦਾ ਪਿਆਰ ਕਬੂਲ ਕੀਤਾ ....ਤੇ ਉਨ੍ਹਾਂ ਵਿਚ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ... ਕਰੀਬ 15 ਦਿਨਾਂ ਬਾਅਦ ਘਰੋਂ ਬਾਹਰ ਨਿਕਲੇ ਨਵਜੋਤ ਸਿੱਧੂ ਨੇ ਮੁੜ ਕੰਮ ਦੀ ਸ਼ੁਰੂਆਤ ਵੇਰਕਾ ਵਿਖੇ  ਸਮਾਰਟ ਸਿਟੀ ਤਹਿਤ ਐੱਲ. ਈ. ਡੀ. ਲਾਈਟਾਂ ਲਾਉਣ ਦੇ ਕੰਮ ਦੇ ਉਦਘਾਟਨ ਨਾਲ ਕੀਤੀ...  ਇਸ ਮੌਕੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਪਹੁੰਚੇ ਸਿੱਧੂ ਦਾ ਵੱਡੀ ਗਿਣਤੀ 'ਚ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ... ਮੀਡੀਆ ਵੀ ਸਿੱਧੂ ਦੇ ਅੱਗੜ-ਪਿੱਛੜ ਭੱਜਦੀ ਰਹੀ ...ਪਰ ਸਿੱਧੂ ਨੇ ਮੀਡੀਆ ਦੇ ਹਰ ਸਵਾਲ 'ਤੇ ਚੁੱਪ ਵੱਟਣੀ ਹੀ ਭਲੀ ਸਮਝੀ..... ਹਾਲਾਂਕਿ ਵਾਰ-ਵਾਰ ਪੁੱਛਣ ਤੋਂ ਬਾਅਦ ਸਿੱਧੂ ਨੇ ਸਿਰਫ ਦੋ ਬੋਲ ਸਾਂਝੇ ਕਰਦਿਆਂ ਪ੍ਰਾਜੈਕਟ ਬਾਰੇ ਹੀ ਦੱਸਿਆ...