Amritsar Bulletin

Amritsar Bulletin : ਡਾ. ਮਨਮੋਹਨ ਸਿੰਘ ਦੇ ਖੁਲਾਸੇ 'ਤੇ ਬਵਾਲ, ਭਾਜਪਾ ਨੇ ਦੱਸਿਆ 'ਅਧੂਰਾ ਸੱਚ'Punjabkesari TV

4 years ago

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ 1984 ਦੇ ਦਿੱਲੀ ਸਿੱਖ ਕਤਲੇਆਮ 'ਤੇ ਦਿੱਤੇ ਗਏ ਬਿਆਨ 'ਤੇ ਸਿਆਸਤ ਭਖ ਗਈ ਐ... ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਨਰਸਿਮ੍ਹਾ ਰਾਓ, ਐੱਲ. ਕੇ. ਅਡਵਾਨੀ ਦੀ ਫੌਜ ਨੂੰ ਬੁਲਾਉਣ ਦੀ ਸਲਾਹ ਮੰਨ ਲੈਂਦੇ ਤਾਂ '84 ਦੇ ਸਿੱਖ ਦੰਗਿਆਂ ਨੂੰ ਟਾਲਿਆ ਜਾ ਸਕਦਾ ਸੀ...ਇਸ ਬਿਆਨ 'ਤੇ ਕਾਂਗਰਸ ਨੂੰ ਘੇਰਦੇ ਹੋਏ ਭਾਜਪਾ ਆਗੂ ਤਰੁਣ ਚੁੱਘ ਨੇ ਜਿਥੇ ਇਸਨੂੰ ਅਧੂਰਾ ਸੱਚ ਕਰਾਰ ਦਿੰਦੇ ਹੋਏ ਡਾ. ਮਨਮੋਹਨ ਸਿੰਘ ਨੂੰ ਪੂਰੀ ਸੱਚਾਈ ਦੱਸਣ ਦੀ ਸਲਾਹ ਦਿੱਤੀ... ਉਥੇ ਹੀ ਕੈਪਟਨ ਨੂੰ ਵੀ ਇਸ 'ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ...