Amritsar Bulletin

ਨਾਜਾਇਜ਼ ਉਸਾਰੀਆਂ 'ਤੇ ਨਿਗਮ ਹੋਇਆ ਸਖਤPunjabkesari TV

4 years ago

ਗੁਰੂ ਨਗਰੀ 'ਚ ਨਾਜਾਇਜ਼ ਉਸਾਰੀਆਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਐ... ਹਰਿਮੰਦਿਰ ਸਾਹਿਬ ਦੇ ਗਲਿਆਰੇ ਦੇ ਆਸ-ਪਾਸ ਕਮਰਸ਼ੀਅਲ ਅਦਾਰਿਆਂ ਨੂੰ ਨੋਟਿਸ ਦੇਣ ਗਈ ਐੱਮ.ਟੀ. ਪੀ. ਵਿਭਾਗ ਦੀ ਟੀਮ ਨੂੰ ਅੱਜ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ...ਜਦਕਿ ਕੁਝ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਚਲੇ ਗਏ, ਪਰ ਵਿਭਾਗੀ ਟੀਮ ਨੇ ਬੰਦ ਦੁਕਾਨਾਂ ਦੇ ਸ਼ਟਰਾਂ 'ਤੇ ਹੀ ਨੋਟਿਸ ਚਿਪਕਾ ਦਿੱਤੇ....ਦੁਕਾਨਦਾਰਾਂ ਦਾ ਦੋਸ਼ ਐ ਕਿ ਨਿਗਮ ਹੋਟਲਾਂ ਵਾਲਿਆਂ ਤੋਂ ਪੈਸੇ ਖਾ ਕੇ ਉਨ੍ਹਾਂ 'ਤੇ ਕਾਰਵਾਈ ਕਰ ਰਿਹਾ ਐ... ਦੂਜੇ ਪਾਸੇ ਦੁਕਾਨਦਾਰਾਂ ਦੇ ਵਿਰੋਧ ਤੋਂ ਬਾਅਦ ਵਿਭਾਗੀ ਟੀਮ ਪੁਲਸ ਨੂੰ ਨਾਲ ਲੈ ਆਈ ਤੇ ਦੁਕਾਨਦਾਰਾਂ ਨੂੰ ਨੋਟਿਸ ਵੰਡੇ....