Amritsar Bulletin

ਚਰਣਜੀਤ ਦੀ ਗ੍ਰਿਫਤਾਰੀ 'ਤੇ ਐੱਸ. ਆਈ. ਟੀ. ਦੇ ਖੁਲਾਸੇ!Punjabkesari TV

5 years ago

 

ਬੇਅਦਬੀ ਤੇ ਬਰਗਾੜੀ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਟੀਮ ਵਲੋਂ ਅੱਜ ਸਵੇਰੇ ਸਸਪੈਂਡਡ ਐੱਸ. ਐੱਸ. ਪੀ.ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ.....ਇਸ ਸਬੰਧੀ ਜਾਣਕਾਰੀ ਦਿੰਦਿਆ   ਐੱਸ. ਆਈ. ਟੀ. ਦੇ ਮੈਂਬਰ ਆਈ ਜੀ ਕੁਵੰਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ  ਐੱਸ. ਆਈ. ਟੀ. ਨੂੰ ਇਸ ਗੱਲ ਦੀ ਭਣਕ ਲੱਗ ਗਈ ਸੀ ਕਿ ਚਰਨਜੀਤ ਸ਼ਰਮਾ ਦੇਸ਼ ਛੱਡ ਕੇ ਭੱਜਣ ਦੀ ਫਿਰਾਕ 'ਚ ਐ... ਇਸਤੋਂ ਪਹਿਲਾਂ ਕਿ ਉਹ ਵਿਦੇਸ਼ ਭੱਜਦਾ ਐੱਸ. ਆਈ. ਟੀ. ਨੇ ਹੰਗਾਮੀ ਹਾਲਤ 'ਚ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕੀਤਾ ਤੇ ਚੰਡੀਗੜ੍ਹ ਲੈ ਗਈ.... ਕੁੰਵਰ ਵਿਜੇ ਪ੍ਰਤਾਪ ਨੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਮੰਨਿਆ ਕਿ ਪੁਲਸ ਨੂੰ ਚਕਮਾ ਦੇ ਕੇ ਉਹ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ ...