ਅੱਜ ਦਾ ਮੁੱਦਾ

ਕੀ ਰੋਕਿਆ ਜਾ ਸਕਦਾ ਸੀ ਘੱਗਰ ਦਾ ਕਹਿਰ ?Punjabkesari TV

4 years ago

ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜ਼ਿੰਮੇਵਾਰ ਹਰਿਆਣਾ ਹੈ। ਇਹ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਨਿਕਾਸੀ ਵਿਭਾਗ ਨੇ ਮਕਰੌੜ ਸਾਹਿਬ ਤੋਂ ਕੜਿਆਲ ਤਕ ਦੀ ਸਾਢੇ 17 ਕਿਲੋਮੀਟਰ ਦੀ ਸਫਾਈ ਦਾ ਕੰਮ ਕਰਵਾਉਣ ਦੀ ਮੰਗ ਕੀਤੀ ਸੀ ਪਰ ਹਰਿਆਣਾ ਨੇ ਇਸ ਦੀ ਆਗਿਆ ਨਹੀਂ ਦਿੱਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮਸਲੇ ਨੂੰ ਕੇਂਦਰ ਤਕ ਲੈ ਕੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਨਿਕਾਸੀ ਵਿਭਾਗ ਮੁਤਾਬਕ ਉਹ ਕੇਂਦਰੀ ਜਲ ਕਮਿਸ਼ਨ ਨੂੰ ਅਪੀਲ ਕਰ ਜਲਦ ਤੋਂ ਜਲਦ ਮੌਕੇ ਦਾ ਮੁਆਇਨਾ ਕਰਨ ਦੀ ਮੰਗ ਕਰਨਗੇ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੇਕਰ ਸਫਾਈ ਦਾ ਕੰਮ ਪਹਿਲਾਂ ਹੋ ਜਾਂਦਾ ਤਾਂ ਕੀ ਘੱਗਰ ਦੇ ਕਹਿਰ ਤੋਂ ਬੱਚਿਆ ਜਾ ਸਕਦਾ ਸੀ ?