ਅੱਜ ਦਾ ਮੁੱਦਾ

ਕੀ Harinder Singh Khalsa ਦੀ ਐਂਟਰੀ ਨਾਲ BJP ਨੂੰ ਹੋਵੇਗਾ ਲਾਭ ?Punjabkesari TV

5 years ago

ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਨੇ... ਹਰ ਪਾਰਟੀ ਉਮੀਦਵਾਰੀ ਦੇ ਦਾਅਵੇਦਾਰਾਂ ਲਈ ਮੰਨੇ ਹੋਏ ਚਿਹਰਿਆਂ ਨੂੰ ਭਰਮਾ ਕੇ ਪਾਰਟੀ ਵਿਚ ਸ਼ਾਮਲ ਕਰਨ 'ਤੇ ਲੱਗੀ ਹੋਈ ਹੈ..ਕਿਤੇ ਪੁਰਾਣੀਆਂ ਪਾਰਟੀਆਂ ਟੁੱਟ ਰਹੀਆਂ ਨੇ , ਕਿਤੇ ਨਵੀਆਂ ਪਾਰਟੀਆਂ ਬਣ ਰਹੀਆਂ ਨੇ.... ਤੇ ਸਿਆਸੀ ਪੰਛੀ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਉਡਾਰੀ ਮਾਰ ਰਹੇ ਨੇ.... ਇਸੇ ਲੜੀ 'ਚ ਫਤਿਹਗੜ੍ਹ ਸਾਹਿਬ ਤੋਂ  ਐੱਮ. ਪੀ. ਤੇ ਆਪ ਨੇਤਾ ਹਰਿੰਦਰ ਸਿੰਘ ਖਾਲਸਾ ਭਾਜਪਾ ਵਿਚ ਉਡਾਰੀ ਮਾਰ ਗਏ ਨੇ....ਦੂਜੇ ਪਾਸੇ ਪੰਜਾਬ  ਵਿਚ ਭਾਜਪਾ ਦੀ ਸਥਿਤੀ ਕੋਈ ਜ਼ਿਆਦਾ ਮਜ਼ਬੂਤ ਨਹੀਂ ਹੈ... ਭਾਜਪਾ, ਅਕਾਲੀ ਦਲ ਨਾਲ ਗੱਠਜੋੜ ਕਰਕੇ ਹੀ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਦੀ ਰਹੀ ਹੈ.... ਪਰ ਬੀਤੇ ਕੁਝ ਸਮੇਂ ਤੋਂ ਦੋਹਾਂ ਵਿਚ ਖੱਟਾਸ ਦੀਆਂ ਖਬਰਾਂ ਨੇ....ਅਜਿਹੇ ਵਿਚ ਕੀ ਹਰਿੰਦਰ ਖਾਲਸਾ ਵਰਗੇ ਨੇਤਾ ਦਾ ਭਾਜਪਾ ਵਿਚ ਸ਼ਾਮਲ ਹੋਣਾ ਪਾਰਟੀ ਲਈ ਮਦਦਗਾਰ ਸਾਬਤ ਹੋ ਸਕਦਾ ਹੈ....ਕੀ ਖਾਲਸਾ ਦੀ ਭਾਜਪਾ 'ਚ ਐਂਟਰੀ ਹਿੰਦੂਵਾਦੀ ਅਕਸ ਵਾਲੀ ਇਸ ਪਾਰਟੀ ਦੀ ਸਾਖ ਸਿੱਖਾਂ ਵਿਚ ਵਧਾਏਗੀ.... ਕੀ ਖਾਲਸਾ ਦੇ ਭਾਜਪਾ 'ਚ ਜਾਣ ਨਾਲ ਪਾਰਟੀ ਨੂੰ ਕੋਈ ਫਾਇਦਾ ਹੋਵੇਗਾ.... ਜਾਣਦੇ ਹਾਂ ਇਸ ਬਾਰੇ ਕੀ ਕਹਿਣਾ ਪੰਜਾਬ ਦੇ ਲੋਕਾਂ ਦਾ.....ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਇ 'ਚ...