ਅੱਜ ਦਾ ਮੁੱਦਾ

Punjab Government ਦੇ Budget ਨੂੰ ਲੈ ਕੇ ਜਨਤਾ ਦੀ ਰਾਏPunjabkesari TV

5 years ago

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਦਿੱਤਾ ਹੈ....ਇਸ ਬਜਟ ਤੋਂ ਹਰ ਵਰਗ ਨੂੰ ਉਮੀਦਾਂ ਬਹੁਤ ਜ਼ਿਆਦਾ ਸੀ....ਕਿ 2 ਸਾਲਾਂ 'ਚ ਜੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਹੀਂ ਕਰ ਸਕੇ....ਉਹ ਲੱਗਦਾ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰ ਦੇਣਗੇ....ਪਰ ਅਜਿਹਾ ਹੋਇਆ ਨਹੀਂ....ਹਾਲਾਕਿ ਸਰਕਾਰ ਨੇ ਇਸ ਬਜਟ 'ਚ ਕੁੱਝ ਹੱਦ ਤੱਕ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ....ਇਸ ਬਜਟ 'ਚ ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਿਆ ਸਸਤਾ ਕਰ ਦਿੱਤਾ ਗਿਆ...ਨਾਲ ਹੀ ਪੰਜਾਬੀਆਂ 'ਤੇ 2019-20 'ਚ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਫੈਸਲਾ ਲਿਆ ਗਿਆ...ਇਸ ਤੋਂ ਇਲਾਵਾ ਸਰਕਾਰ ਨੇ ਕਿਸਾਨਾਂ ਨੂੰ ਇਸ ਬਜਟ 'ਚ 8,969 ਕਰੋੜ ਰੁਪਏ ਦੀ ਸਬਸਿਡੀ ਤੇ ਇੰਡਸਟਰੀਆਂ ਨੂੰ 1,513 ਕਰੋੜ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ...ਹੁਣ ਸਵਾਲ ਇਹ ਉਠਦਾ ਹੈ ਕਿ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਇਸ ਬਜਟ ਤੋਂ ਪੰਜਾਬ ਦੇ ਲੋਕ ਕਿੰਨੇ ਕੁ ਖੁਸ਼ ਨੇ ਤੇ ਇਸ ਬਜਟ 'ਤੇ ਉਨ੍ਹਾਂ ਦੀ ਕੀ ਰਾਇ ਹੈ....ਜਾਣਦੇ ਹਾਂ ਜਗ ਬਾਣੀ ਦੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ