ਅੱਜ ਦਾ ਮੁੱਦਾ

ਕੀ ਨਨਕਾਣਾ ਸਾਹਿਬ ਤੋਂ ਸਜਣ ਵਾਲੇ ਨਗਰ ਕੀਰਤਨ ਨਾਲ ਦੋਵਾਂ ਮੁਲਕਾਂ ਦੇ ਸੱਭਿਆਚਾਰਕ ਰਿਸ਼ਤੇ ਵਧਣਗੇ?Punjabkesari TV

4 years ago

ਦੁਨੀਆ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਦੋ ਵਿਰੋਧੀ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਵਧਣ ਦੀ ਉਮੀਦ ਜਾਗੀ ਹੈ....ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੱਕ ਇਕ ਵਿਸ਼ਾਲ ਨਗਰ ਕੀਰਤਨ ਸਜੇਗਾ .....1 ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਣ ਵਾਲੇ ਨਗਰ ਕੀਰਤਨ ਲਈ ਅੱਜ 504 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਪਾਕਿਸਤਾਨ ਰਵਾਨਾ ਕੀਤਾ ਗਿਆ.... ਇਹ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਇਹ ਉਪਰਾਲਾ ਸਿਰਫ ਧਰਮ ਨਾਲ ਜੁੜਿਆ ਨਾ ਰਹਿ ਕੇ ਉਨ੍ਹਾਂ ਲੋਕਾਂ ਲਈ ਵੀ ਵਰਦਾਨ ਸਾਬਿਤ ਹੋ ਸਕਦਾ ਹੈ ਜਿਨ੍ਹਾਂ ਦਾ ਪਿਛੋਕੜ ਪਾਕਿਸਤਾਨ ਨਾਲ ਜੁੜਿਆ ਹੈ.....ਜੋ ਭਾਰਤ-ਪਾਕਿ ਵੰਡ 'ਚ ਆਪਣਿਆਂ ਤੋਂ ਦੂਰ ਹੋ ਗਏ ਤੇ ਆਪਣੇ ਘਰ ਬਾਰ ਛੱਡ ਇਕ ਮੁਲਕ ਤੋਂ ਦੂਜੇ ਮੁਲਕ ਜਾਣ ਲਈ ਮਜ਼ਬੂਰ ਹੋ ਗਏ....ਹਾਲਾਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ -ਪਾਕਿ ਰਿਸ਼ਤਿਆਂ ਨੂੰ ਸੁਧਾਰਨ ਲਈ ਨਾ ਸਿਰਫ ਸਿੱਖ ਸੰਗਤ ਸਗੋਂ ਹਿੰਦੂ ਸ਼ਰਧਾਲੂਆਂ ਲਈ ਵੀ ਸਿਆਲ ਕੋਟ 'ਚ ਸਾਲਾਂ ਤੋਂ ਬੰਦ ਪਏ ਇਕ ਪ੍ਰਾਚੀਨ ਮੰਦਰ ਨੂੰ ਖੋਲ ਦਿੱਤਾ.....ਪਰ ਦੂਜੇ ਪਾਸੇ ਬਾਰਡਰ 'ਤੇ ਨਿਤ ਸ਼ਹੀਦ ਹੁੰਦੇ ਜਵਾਨ ਤੇ ਪਾਕਿਸਤਾਨ ਤੋਂ ਹੁੰਦੀ ਨਸ਼ਾ ਤਸਕਰੀ ਤੇ ਅੱਤਵਾਦੀ ਕੁਨੈਕਸ਼ਨ ਲੋਕਾਂ ਦੇ ਮਨ੍ਹਾਂ 'ਚ ਕਈ ਸ਼ੰਕੇ ਵੀ ਪੈਦਾ ਕਰ ਜਾਂਦਾ ਹੈ........ਅਜਿਹੇ 'ਚ ਸਵਾਲ ਇਹ ਪੈਦਾ ਹੁੰਦਾ ਹੈ ਕੀ ਨਨਕਾਣਾ ਸਾਹਿਬ ਤੋਂ ਸਜਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਨਾਲ ਦੋਵਾਂ ਮੁਲਕਾਂ ਦੇ ਸੱਭਿਆਚਾਰਕ ਰਿਸ਼ਤੇ ਵਧਣਗੇ?