ਅੱਜ ਦਾ ਮੁੱਦਾ

Aj da Mudda : ਕੀ ਤੰਬਾਕੂ ਉਤਪਾਦਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ?Punjabkesari TV

4 years ago

 

ਅੱਜ World No Tobacco ਦਿਹਾੜਾ ਹੈ। ਜੋ ਕਿ 31 ਮਈ ਨੂੰ ਮਨਾਇਆ ਜਾਂਦਾ ਹੈ। ਨਸ਼ਾ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਰੂਪ ਵਿੱਚ ਹੋਵੇ, ਦੇਸ਼ ਦੁਨੀਆਂ ਵਿੱਚ 50 ਲੱਖ ਤੋਂ ਵਧੇਰੇ ਮੌਤਾਂ ਇਸ ਤੰਬਾਕੂ ਕਰਕੇ ਹੁੰਦੀਆਂ ਹਨ। ਤੰਬਾਕੂ ਦਾ ਸੇਵਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਈ ਰੂਪਾਂ ਵਿੱਚ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਪਾਨ, ਸੁਪਾਰੀ, ਖੈਨੀ, ਜ਼ਰਦਾ, ਸਿਗਾਰ, ਹੁੱਕਾ, ਗੁਟਖਾ ਅਤੇ ਸਿਗਰੇਟ/ਬੀੜੀ ਵਗ਼ੈਰਾ ਖਾਸ ਕਰਕੇ ਮਸ਼ਹੂਰ ਹਨ। ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ 7 ਅਪ੍ਰੈਲ 1988 ਤੋਂ ਕੀਤੀ ਗਈ ਸੀ ਪਰ ਬਾਅਦ ਵਿਚ 31 ਮਈ ਪੱਕੇ ਤੌਰ 'ਤੇ ਨਿਰਧਾਰਤ ਕਰ ਦਿੱਤੀ ਗਈ। ਇਸ ਦਾ ਮਕਸਦ ਲੋਕਾਂ ਵਿਚ ਤੰਬਾਕੂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਆਪਣੀ ਸਿਹਤ ਅਤੇ ਨਰੋਏ ਸਮਾਜ ਪ੍ਰਤੀ ਚੇਤੰਨ ਕਰਨਾ ਹੈ। ਕੋਸ਼ਿਸ਼ ਕਰੀਏ ਕਿ ਆਪ ਅਤੇ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਅਜਿਹੀਆਂ ਭੈੜੀਆਂ ਆਦਤਾਂ ਪ੍ਰਤੀ ਸੁਚੇਤ ਕਰਕੇ ਜਿੰਦਗੀ ਨੂੰ ਸੁਹਣੇ ਢੰਗ ਨਾਲ ਜਿਊਣ ਲਈ ਪ੍ਰੇਰਿਤ ਕਰੀਏ। ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ ਲੋਕਾਂ ਤੋਂ ਜਾਣਦੇ ਹਾਂ ਕੀ ਤੰਬਾਕੂ ਉਤਪਾਦਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ?