ਅੱਜ ਦਾ ਮੁੱਦਾ

Aj Da Mudda : ਕੋਰੀਡੋਰ ਕਮੇਟੀ 'ਚ ਪਾਕਿ ਵੱਲੋਂ ਖਾਲਿਸਤਾਨ ਹਮਾਇਤੀ ਨੂੰ ਸ਼ਾਮਲ ਕਰਨਾ ਸਹੀ ਜਾਂ ਗਲਤ?Punjabkesari TV

5 years ago

ਕਰਤਾਰਪੁਰ ਕੋਰੀਡੋਰ ਦੇ ਰਸਤੇ ਵਿਚ ਇਕ ਤੋਂ ਬਾਅਦ ਇਕ ਰੁਕਾਵਟਾਂ ਆ ਰਹੀਆਂ ਨੇ.... ਕਦੇ ਦੋਹਾਂ ਦੇਸ਼ਾਂ ਦੀਆਂ ਤਲਖੀਆਂ ਇਸ ਰਾਹ ਦਾ ਰੋੜ੍ਹਾ ਬਣ ਜਾਂਦੀਆਂ ਨੇ ਤੇ ਕਦੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਇਸ ਰਸਤੇ 'ਚ ਕੰਢੇ ਬੀਜ ਦਿੰਦੀਆਂ ਨੇ...... ਜਿਸ ਕਾਰਨ ਕਰਤਾਰਪੁਰ ਕੋਰੀਡੋਰ 'ਤੇ ਸਥਿਤੀ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ.... ਪਾਕਿਸਤਾਨ ਵੱਲੋਂ ਕੋਰੀਡੋਰ ਲਈ ਕੀਤੀ ਜਾਣ ਵਾਲੀ ਖਾਸ ਬੈਠਕ ਵਿਚ ਵੱਖਵਾਦੀ ਨੇਤਾ ਗੋਪਾਲ ਚਾਵਲਾ ਦੀ ਸ਼ਮੂਲੀਅਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਨੇ..... ਜਿਸ ਦੇ ਚੱਲਦੇ ਭਾਰਤ ਨੇ 2 ਅਪ੍ਰੈਲ ਨੂੰ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ...ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਫਟਕਾਰ ਵੀ ਲਗਾਈ।... ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ  ਪਾਕਿਸਤਾਨ ਵੱਲੋਂ ਵੱਖਵਾਦੀ ਨੇਤਾ ਨੂੰ ਬੈਠਕ ਵਿਚ ਸ਼ਾਮਲ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਕੀ ਗੋਪਾਲ ਚਾਵਲਾ ਨੂੰ ਬੈਠਕ ਵਿਚ ਸ਼ਾਮਲ ਕਰ ਪਾਕਿਸਤਾਨ, ਭਾਰਤ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ? ਕੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੀ ਨੀਅਤ 'ਚ ਖੋਟ ਹੈ? ਤੇ ਹੋਰ ਕਿੰਨਾਂ ਲੰਬਾ ਹੈ ਕਰਤਾਰਪੁਰ ਕੋਰੀਡੋਰ ਦਾ ਰਾਹ? ਇਸ 'ਤੇ  ਪੰਜਾਬ ਦੇ ਲੋਕਾਂ ਦੀ ਕੀ ਹੈ ਰਾਇ.... ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਇ 'ਚ...