ਅੱਜ ਦਾ ਮੁੱਦਾ

Aj da Mudda : ਕੀ ਚੋਣਾਂ ਦੇ ਚੱਕਰ 'ਚ ਕਣਕ ਦੀ ਖਰੀਦ ਨਜ਼ਰਅੰਦਾਜ਼ ਹੋ ਰਹੀ?Punjabkesari TV

4 years ago

ਇੱਕ ਪਾਸੇ ਮਨੋਰਥ ਪੱਤਰਾਂ 'ਚ ਕਿਸਾਨਾਂ ਦੇ ਮੁੱਦਿਆਂ ਨੂੰ ਅਹਿਮ ਭੂਮਿਕਾ ਦਿੱਤੀ ਗਈ ਹੈ। ਕਿਸਾਨਾਂ ਦੇ ਨਾਂਅ 'ਤੇ ਸਿਆਸੀ ਆਗੂਆਂ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ, ਹਰ ਉਮੀਦਵਾਰ ਦਾਅਵਾ ਕਰ ਰਿਹਾ ਕਿ ਸੱਤਾ 'ਚ ਆਉਣ 'ਤੇ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ। ਪਰ ਜਮੀਨੀ ਪੱਧਰ 'ਤੇ ਸਚਾਈ ਕੁੱਝ ਹੋਰ ਹੀ ਹੈ। ਕਰੀਬ ਪਿਛਲੇ ਇੱਕ ਮਹੀਨੇ ਤੋਂ ਕਿਸਾਨ ਮੰਡੀਆਂ 'ਚ ਫਸਲਾਂ ਲੈਕੇ ਰੁੱਲ ਰਹੇ ਨੇ, ਅਤੇ ਫਸਲ 'ਤੇ ਬੋਲੀ ਲੱਗਣ ਦਾ ਇੰਤਜਾਰ ਕਰ ਰਹੇ ਨੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਨ੍ਹਾਂ ਦਿਨੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਵਾਉਣ 'ਚ ਰੁੱਜੇ ਨੇ ਜਿਸ ਤੋਂ ਬਾਅਦ ਉਹ ਚੋਣ ਪ੍ਰਚਾਰ 'ਚ ਮਸ਼ਰੂਫ ਹੋ ਜਾਣਗੇ। ਮੰਡੀਆਂ 'ਚ ਤੱਪਦੇ ਗਰਮ ਸ਼ੈਡਾਂ ਹੇਠ ਬੈਠੇ ਕਿਸਾਨਾਂ ਦੀਆਂ ਅੱਖਾਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਲਗਾਤਾਰ ਉਡੀਕ ਰਹੀਆਂ ਨੇ ਕਿ ਕਦੋ ਉਨ੍ਹਾਂ ਦੀਆਂ ਮਿਹਨਤਾਂ ਨੂੰ ਮੁੱਲ ਪਵੇਗਾ ,ਅਜਿਹੇ 'ਚ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ ਜਾਣਦੇ ਹਾਂ ਕੀ ਚੋਣਾਂ ਦੇ ਚੱਕਰ 'ਚ ਕਣਕ ਦੀ ਖਰੀਦ ਨਜ਼ਰਅੰਦਾਜ਼ ਹੋ ਰਹੀ ਹੈ ??