ਅੱਜ ਦਾ ਮੁੱਦਾ

Aj da Mudda : ਕੀ ਬਾਹਰੀ ਉਮੀਦਵਾਰ ਜਨਤਾ ਦੀਆਂ ਉਮੀਦਾਂ 'ਤੇ ਉਤਰਣਗੇ ਖਰੇ ?Punjabkesari TV

4 years ago

ਦੇਸ਼ 'ਚ 17ਵੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ। ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਹਲਕਿਆਂ 'ਚ ਉਮੀਦਵਾਰਾਂ ਦੇ ਨਾਂਅ ਵੀ ਐਲਾਨੇ ਜਾ ਚੁੱਕੇ ਨੇ। ਕਈ ਲੋਕ ਸਭਾ ਹਲਕਿਆਂ ਨੂੰ ਆਪਣਾ ਲੋਕਲ ਉਮੀਵਾਰ ਮਿਲਿਆ ਤੇ ਕਈਆਂ ਨੂੰ ਪੈਰਾਸ਼ੂਟ ਉਮੀਦਵਾਰ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ 4 ਲੋਕ ਸਭਾ ਹਲਕਿਆਂ ਨੂੰ ਬਾਹਰੀ ਉਮੀਦਵਾਰ ਮਿਲੇ ਹਨ। ਗੁਰਦਾਸਪੁਰ ਲੋਕ ਸਭਾ ਸੀਟ ਤੋਂ 2 ਬਾਹਰੀ ਉਮੀਦਵਾਰ ਨੇ ਸੰਨੀ ਦਿਓਲ ਅਤੇ ਸੁਨੀਲ ਜਾਖੜ। ਜਲੰਧਰ ਸੀਟ 'ਤੇ ਵੀ 2 ਬਾਹਰੀ ਉਮੀਦਵਾਰ ਨੇ ਚਰਨਜੀਤ ਸਿੰਘ ਅਟਵਾਲ ਤੇ ਜਸਟਿਸ ਜੋਰਾ ਸਿੰਘ, ਬਠਿੰਡਾ ਸੀਟ 'ਤੇ ਸੁਖਪਾਲ ਖਹਿਰਾ ਅਤੇ ਅੰਮ੍ਰਿਤਸਰ ਸੀਟ ਤੋਂ ਹਰਦੀਪ ਪੂਰੀ। ਅਜਿਹੇ 'ਚ ਵੋਟਰਾਂ ਦੇ ਮੰਨਾ 'ਚ ਤਣਾਅ ਜਰੂਰ ਪੈਦਾ ਹੁੰਦਾ ਹੈ ਕਿ ਕੀ ਬਾਹਰੀ ਉਮੀਦਵਾਰ ਸਾਡੇ ਹਲਕੇ ਦੀ ਸਮੱਸਿਆ ਤੋਂ ਚੰਗੀ ਤਰਾਂ ਜਾਣੂ ਕਿਵੇਂ ਹੋਣਗੇ ? ਕਿਵੇਂ ਸਾਡੇ ਹਿਤਾਂ ਦੇ ਨਾਲ ਜੁੜੇ ਮੁੱਦੇ ਲੋਕ ਸਭਾ 'ਚ ਉਠਾਏ ਜਾਣਗੇ ? ਲੋਕਾਂ ਨਾਲ ਜੁੜੇ ਇਸ ਮੁੱਦੇ 'ਤੇ ਜਾਣਦੇ ਹਾਂ ਪੰਜਾਬੀਆਂ ਦੀ ਰਾਇ, ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ।