ਅੱਜ ਦਾ ਮੁੱਦਾ

Aj da Mudda : ਕੀ ਬਾਗੀ ਲੀਡਰ ਸਿਆਸੀ ਪਾਰਟੀਆਂ ਦਾ ਕਰਨਗੇ ਨੁਕਸਾਨ ਜਾਂ ਇਸ ਦਾ ਨਹੀ ਹੋਵੇਗਾ ਅਸਰ ?Punjabkesari TV

4 years ago

ਪੰਜਾਬ ਦੀ ਸਿਆਸਤ 'ਚ ਕਈ ਬਾਗੀ ਲੀਡਰ ਨਿਕਲੇ, ਜਿੰਨਾ ਸਮੇਂ-ਸਮੇਂ 'ਤੇ ਆਪਣੇ ਭਾਸ਼ਣਾਂ ਅਤੇ ਬਿਆਨਾਂ 'ਚ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਤੋਂ ਬਚਣ ਦੀ ਅਪੀਲ ਕੀਤੀ। ਹਾਲਾਂਕਿ ਇਹ ਓਹੀ ਲੀਡਰ ਨੇ ਜੋ ਕਿਸੇ ਵੇਲੇ ਓਨਾ ਹੀ ਪਾਰਟੀਆਂ ਦਾ ਹਿੱਸਾ ਰਹਿ ਚੁੱਕੇ ਨੇ। ਚੋਣਾਂ ਦੇ ਭਖਦੇ ਮਾਹੌਲ 'ਚ ਬਿਆਨਬਾਜ਼ੀ ਵੀ ਤਿੱਖੀ ਹੋ ਚੁੱਕੀ ਹੈ। ਰਿਵਾਇਤੀ ਪਾਰਟੀਆਂ ਵੱਲੋਂ ਅਤੇ ਬਾਗੀ ਲੀਡਰਾਂ ਵੱਲੋਂ ਇੱਕ ਦੂਸਰੇ ਨੂੰ ਭੰਡਣ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ। ਬਾਗੀ ਲੀਡਰਾਂ ਨੇ ਲੋਕਾਂ ਦੇ ਮਨਾਂ 'ਤੇ ਵੀ ਗਹਿਰਾ ਅਸਰ ਪਾਇਆ ਹੈ। ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣਗੀਆਂ। ਕੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਬਾਗੀ ਲੀਡਰ ਸਿਆਸੀ ਪਾਰਟੀਆਂ ਦਾ ਨੁਕਸਾਨ ਕਰਨਗੇ ਜਾਂ ਨਹੀਂ ? ਕੀ ਸੋਚਦੇ ਨੇ ਪੰਜਾਬ ਦੇ ਲੋਕ ਇਸ ਬਾਰੇ ਆਓ ਜਾਣਦੇ ਹਾਂ ਓਨਾ ਦੀ ਰਾਇ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ